ਤਾਲਿਬਾਨ ਦੇ ਕਬਜ਼ੇ ਵਿੱਚ ਅਫਗਾਨਿਸਤਾਨ ਦੇ ਲੋਕਾਂ ਦੀ ਹਾਲਤ ਇੰਨੀ ਬਦਤਰ ਹੋ ਗਈ ਹੈ ਕਿ ਖਾਣੇ ਵਾਸਤੇ ਉਨ੍ਹਾਂ ਨੂੰ ਆਪਣੇ ਬੱਚੇ ਤੇ ਸਰੀਰ ਦੇ ਅੰਕ ਤੱਕ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐਫਪੀ) ਦੇ ਮੁਖੀ ਡੇਵਿਡ ਬੀਸਲੀ ਨੇ ਅਫਗਾਨਿਸਤਾਨ ਵਿੱਚ ਮਨੁੱਖੀ ਸੰਕਟ ‘ਤੇ ਆਪਣੀ ਚਿੰਤਾ ਨੂੰ ਦੁਹਰਾਉਂਦੇ ਹੋਏ ਕਿਹਾ ਹੈ ਕਿ ਅਫਗਾਨ ਲੋਕ ਬਚਣ ਲਈ ਆਪਣੇ ਬੱਚੇ ਅਤੇ ਇੱਥੋਂ ਤੱਕ ਕਿ ਆਪਣੇ ਗੁਰਦੇ ਵੀ ਵੇਚਣ ਲਈ ਮਜਬੂਰ ਹਨ। ਅਫਗਾਨਿਸਤਾਨ ਸੋਕੇ, ਮਹਾਂਮਾਰੀ, ਆਰਥਿਕ ਤੰਗੀ ਅਤੇ ਸਾਲਾਂ ਦੀ ਲੜਾਈ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਕਰੀਬ 2.3 ਕਰੋੜ ਲੋਕ ਅਨਾਜ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਖਦਸ਼ਾ ਹੈ ਕਿ ਇਸ ਸਾਲ ਦੇਸ਼ ਦੀ 97 ਫੀਸਦੀ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਆ ਸਕਦੀ ਹੈ। ਬੀਸਲੀ ਨੇ ਜਰਮਨ ਪ੍ਰਸਾਰਕ ਡਾਇਚੇ ਵੇਲ (ਡੀਡਬਲਯੂ) ਨੂੰ ਦੱਸਿਆ ਕਿ ਅਫਗਾਨਿਸਤਾਨ, ਜੋ ਘੱਟੋ-ਘੱਟ 20 ਸਾਲਾਂ ਤੋਂ ਤਾਲਿਬਾਨ ਨਾਲ ਲੜ ਰਿਹਾ ਹੈ, ਪਹਿਲਾਂ ਹੀ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਸੀ। ਜੋ ਅਸੀਂ ਹੁਣ ਦੇਖ ਰਹੇ ਹਾਂ ਉਹ ਤਬਾਹਕੁੰਨ ਹੈ।
ਦੇਸ਼ ਦੇ ਕਰੀਬ ਚਾਰ ਕਰੋੜ ਲੋਕਾਂ ਵਿੱਚੋਂ 2.3 ਕਰੋੜ ਲੋਕ ਭੁੱਖਮਰੀ ਦੀ ਕਗਾਰ ‘ਤੇ ਹਨ। ਅਫਗਾਨਿਸਤਾਨ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਇੱਕ ਔਰਤ ਨੇ ਦੱਸਿਆ ਕਿ ਉਸ ਨੂੰ ਆਪਣੀ ਧੀ ਕਿਸੇ ਹੋਰ ਪਰਿਵਾਰ ਨੂੰ ਵੇਚਣੀ ਪਈ ਤਾਂ ਜੋ ਉਸ ਨੂੰ ਚੰਗਾ ਭੋਜਨ ਮਿਲ ਸਕੇ।”
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
WFP ਮੁਖੀ ਨੇ ਦੁਨੀਆ ਦੇ ਅਮੀਰ ਲੋਕਾਂ ਨੂੰ ਅਫਗਾਨੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੀ ਇਸ ਮਹਾਂਮਾਰੀ ਵਿਚਾਲੇ ਦੁਨੀਆ ਭਰ ਦੇ ਅਰਬਪਤੀਆਂ ਨੇ ਬੇਮਿਸਾਲ ਕਮਾਈ ਕੀਤੀ ਹੈ। ਰੋਜ਼ਾਨਾ 5.2 ਬਿਲੀਅਨ ਡਾਲਰ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ। ਇਸ ਥੋੜ੍ਹੇ ਸਮੇਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਉਨ੍ਹਾਂ ਤੋਂ ਸਿਰਫ਼ ਇੱਕ ਦਿਨ ਦੀ ਕਮਾਈ ਚਾਹੀਦੀ ਹੈ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਵਿੱਚ ਦੱਸਿਆ ਹੈ ਕਿ ਹੇਰਾਤ ਸੂਬੇ ਦੇ ਇੱਕ ਵਿਅਕਤੀ ਨੂੰ ਆਪਣਾ ਗੁਰਦਾ ਵੇਚਣਾ ਪਿਆ ਤਾਂ ਜੋ ਉਸਦੇ ਪਰਿਵਾਰ ਨੂੰ ਭੋਜਨ ਮਿਲ ਸਕੇ।