ਅਫਸਾਨਾ ਖਾਨ ਤੋਂ NIA (ਰਾਸ਼ਟਰੀ ਜਾਂਚ ਏਜੰਸੀ) ਨੇ ਦਿੱਲੀ ਵਿੱਚ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਲਾਈਵ ਹੋ ਕੇ ਅਫਸਾਨਾ ਖਾਨ ਨੇ ਕਈ ਖੁਲਾਸੇ ਕੀਤੇ। ਅਫਸਾਨਾ ਖਾਨ ਨੇ NIA ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਐੱਨ. ਆਈ. ਏ. ਬਹੁਤ ਵਧੀਆ ਏਜੰਸੀ ਹੈ ਤੇ ਸੱਚੀ ਏਜੰਸੀ ਹੈ ਤੇ ਸਿੱਧੂ ਲਈ ਜਲਦੀ ਇਨਸਾਫ ਮਿਲੇਗਾ ।
ਅਫਸਾਨਾ ਖਾਨ ਨੇ ਕਿਹਾ ਕਿ ਐੱਨ. ਆਈ. ਏ. ਨਾਲ ਜਿਹੜੀ ਮੇਰੀ ਪੁੱਛਗਿੱਛ ਹੋਈ ਹੈ, ਮੈਂ ਉਸ ਤੋਂ ਬਹੁਤ ਖ਼ੁਸ਼ ਹਾਂ। NIA ਕੋਲ ਬਾਈ ਦਾ ਕੇਸ ਚਲਾ ਗਿਆ ਹੈ ਤੇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਉਹ ਇਕ ਸੱਚੀ ਏਜੰਸੀ ਹੈ। ਤੇ ਇਸ ਨਾਲ ਸ਼ਾਇਦ ਉਨ੍ਹਾਂ ‘ਤੇ ਵੀ ਲਗਾਮ ਲੱਗੇਗੀ ਜੋ ਕਿ ਗਲਤ ਅਫਵਾਹਾਂ ਫੈਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਸਿੱਧੂ ਬਾਈ ਨੂੰ ਪਿਆਰ ਕਰਦੀ ਆ ਤੇ ਕਰਦੀ ਰਹਾਂਗੀ। ਸਿੱਧੂ ਬਾਈ ਨੇ ਹਮੇਸ਼ਾ ਸਾਰਿਆਂ ਦੀ ਇੱਜ਼ਤ ਕੀਤੀ ਹੈ। ਮੈਂ ਹਮੇਸ਼ਾ ਉਨ੍ਹਾਂ ਦੀ ਇੱਜ਼ਤ ਕਰਦੀ ਰਹਾਂਗੀ। ਇਹ ਕੋਈ ਮਤਲਬ ਲਈ ਨਹੀਂ ਹੈ ਜਾਂ ਰੋਟੀਆ ਸੇਕਣ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿੱਧੂ ਵਰਗਾ ਹੀਰਾ ਗਵਾ ਦਿੱਤਾ ਹੈ। ਜੇਕਰ ਜਿੰਦੇ ਜੀ ਉਸਦੀ ਕਦਰ ਹੁੰਦੀ ਤਾਂ ਉਸਨੂੰ ਵੀ ਖੁਸ਼ੀ ਹੋਣੀ ਸੀ।
NIA ਨੇ ਸਿਰਫ ਮੇਰੇ ਗੀਤਾਂ ਬਾਰੇ ਤੇ ਸਿੱਧੂ ਨਾਲ ਮੇਰੇ ਰਿਸ਼ਤੇ ਬਾਰੇ ਹੀ ਸਵਾਲ ਕੀਤੇ । ਉਨ੍ਹਾਂ ਕਿਹਾ ਕਿ NIA ਨੇ ਮੈਨੂੰ ਕੋਈ ਧਮਕਾਇਆ ਨਹੀਂ, ਕੋਈ ਠੇਸ ਨਹੀਂ ਪਹੁੰਚਾਈ, ਜੋ ਸੱਚ ਸੀ ਉਹ ਪੁੱਛਿਆ। ਸਿੱਧੂ ਬਾਈ ਨਾਲ ਮੈਂ ਕਿਵੇਂ ਮਿਲੀ, ਬਾਈ ਨਾਲ ਤੁਹਾਡਾ ਪਿਆਰ ਕਿਵੇਂ ਦਾ ਸੀ, ਤੁਸੀਂ ਕਿਹੜਾ ਗਾਣਾ ਨਾਲ ਕੀਤਾ, ਇਹ ਗੱਲਾਂ ਹੋਈਆਂ। ਉਨ੍ਹਾਂ ਦੱਸਿਆ ਕਿ ਧੱਕਾ ਗਾਣੇ ਲਈ ਖੁਦ ਸਿੱਧੂ ਦਾ ਫੋਨ ਆਇਆ ਸੀ । ਉਨ੍ਹਾਂ ਨੂੰ ਮੇਰੀ ਆਵਾਜ਼ ਪਸੰਦ ਸੀ । ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ। ਉਨ੍ਹਾਂ ਨੇ ਕਿਹਾ ਕਿ ਐੱਨ. ਆਈ. ਏ. ਨੇ ਮੇਰੇ ਕੋਲੋਂ ਜਾਂਚ ਵਿਚ ਗੈਂਗਸਟਰਾਂ ਬਾਰੇ ਕੋਈ ਸਵਾਲ ਨਹੀਂ ਕੀਤਾ।
ਵੀਡੀਓ ਲਈ ਕਲਿੱਕ ਕਰੋ -: