ਪਟਵਾਰ ਯੂਨੀਅਨ ਵੱਲੋਂ ਸਿੰਚਾਈ ਮੰਤਰੀ ਬ੍ਰਹਮਸ਼ੰਕਰ ਜਿੰਪਾ ਨਾਲ ਮੀਟਿੰਗ ਪਿੱਛੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਪਟਵਾਰ ਯੂਨੀਅਨ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਪਟਵਾਰ ਯੂਨੀਅਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਸਿਰਫ ਆਪਣੇ ਸਰਕਲ ਦੇ ਹੀ ਕੰਮ ਵੇਖਣਗੇ। ਦੀਦਾਰ ਸਿੰਘ ਮਾਮਲੇ ‘ਚ ਵਿਜੀਲੈਂਸ ਦੀ ਕਾਰਵਾਈ ਨਵੇਂ ਸਿਰਿਉਂ ਸ਼ੁਰੂ ਹੋਵੇਗੀ ਤੇ ਇਸ ਲਈ ਪੰਜਾਬ ਸਰਕਾਰ ਨੂੰ ਪ੍ਰਸਤਾਵ ਵੀ ਭੇਜਿਆ ਜਾਵੇਗਾ। ਸਿੰਚਾਈ ਮੰਤਰੀ ਜਿੰਪਾ ਵੱਲੋਂ ਪਟਵਾਰ ਯੂਨੀਅਨ ਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਹੈ ਕਿ 1089 ਪਟਵਾਰੀਆਂ ਦੀ ਭਰਤੀ ਪ੍ਰਕਿਰਿਆ 1 ਹਫਤੇ ‘ਚ ਪੂਰੀ ਕੀਤੀ ਜਾਵੇਗੀ ।
ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਣੇ ਅਜੇ ਕੁਝ ਦਿਨ ਹੋਏ ਹਨ ਤੇ ਇਸ ਲਈ ਹੌਲੀ-ਹੌਲੀ ਸਾਰੇ ਕੰਮ ਨੂੰ ਠੀਕ ਕਰ ਲਿਆ ਜਾਵੇਗਾ ਅਤੇ ਲੋਕ, ਸਰਕਾਰ ਨੂੰ ਜਿਸ ਤਰ੍ਹਾਂ ਸਮਰਥਨ ਦੇ ਕੇ ਸੱਤਾ ਵਿੱਚ ਲਿਆਏ ਨੇ, ਉਸੀ ਤਰ੍ਹਾਂ ਕੰਮ ਕਰਨ ਲਈ ਵੀ ਸਮਰਥਨ ਦੇਣ। ਉਨ੍ਹਾਂ ਕਿਹਾ ਕਿ ਸਾਨੂੰ ਥੋੜ੍ਹਾ ਸਮਾਂ ਦਿਓ, ਸਭ ਕੁਝ ਠੀਕ ਕਰ ਦਿੱਤਾ ਜਾਵੇਗਾ। ਭ੍ਰਿਸ਼ਟਾਚਾਰ ਜੜ੍ਹਾਂ ‘ਚ ਵੜ ਚੁੱਕਿਆ ਹੈ ਜਿਸ ਨੂੰ ਬਾਹਰ ਕੱਢਣ ਵਿਚ ਕੁਝ ਵਕਤ ਤਾਂ ਲੱਗੇਗਾ ਤੇ ਇਸ ਲਈ ਮੇਰੀ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਇਸ ਮਾਮਲੇ ਵਿਚ ਕਾਹਲੀ ਨਾ ਕੀਤੀ ਜਾਵੇ ਤਾਂ ਜੋ ਵਿਭਾਗ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾ ਸਕੇ। ਇਸ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: