ਕਰਤਾਰਪੁਰ ਕਾਰੀਡੋਰ ਅੱਜ ਦੇ ਹੀ ਦਿਨ 9 ਨਵੰਬਰ 2019 ਨੂੰ 72 ਸਾਲ ਬਾਅਦ ਖੁੱਲ੍ਹਿਆ ਸੀ। 128 ਦਿਨ ਹੀ ਸ਼ਰਧਾਲੂ ਦਰਸ਼ਨ ਕਰ ਸਕੇ ਸਨ ਕਿ ਕੋਰੋਨਾ ਮਹਾਮਾਰੀ ਫੈਲਗਈ ਅਤੇ 16 ਮਾਰਚ 2020 ਨੂੰ ਕਾਰੀਡੋਰ ਬੰਦ ਕਰਨਾ ਪਿਆ। ਕਾਰੀਡੋਰ ਨੂੰ ਬੰਦ ਹੋਏ ਲਗਭਗ 21 ਮਹੀਨੇ ਹੋ ਗਏ ਹਨ। ਕਾਰੀਡੋਰ ਦੇ ਉਦਘਾਟਨ ਦੇ 2 ਸਾਲ ਪੂਰੇ ਹੋਣ ‘ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀ) ਦੇ ਪ੍ਰਧਾਨ ਅਮੀਰ ਸਿੰਘ ਨੇ ਕਿਹਾ ਕਿ ਲਾਂਘਾ ਦੁਬਾਰਾ ਖੁੱਲ੍ਹਵਾਉਣ ਲਈ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਵਿਸ਼ਾਲ ਸਮਾਗਮ ਹੋਣਗੇ।
ਸਵੇਰੇ ਸ੍ਰੀ ਸਖਮਣੀ ਸਾਹਿਬ ਦੇ ਪਾਠ ਹੋਣਗੇ। ਇਸ ਤੋਂ ਬਾਅਦ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਅਮਨ-ਸ਼ਾਂਤੀ ਅਤੇ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਦੀ ਅਰਦਾਸ ਹੋਵੇਗੀ। ਇਸ ਪਰਬ ‘ਤੇ ਜਨਮ ਸਥਾਨ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੋਵੇਂ ਗੁਰਦੁਆਰਿਆਂ ਵਿੱਚ ਵਿਸ਼ਾਲ ਸਮਾਗਮ ਹੋਣਗੇ। ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਹੋਵੇਗਾ।
ਪੀਐਸਜੀਪੀ ਨੇ ਕੋਰੋਨਾ ਘੱਟ ਹੋਣ ‘ਤੇ 22 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 482ਵੇਂ ਜੋਤੀ-ਜੋਤ ਦਿਵਸ ‘ਤੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀ ਮੰਗ ਕੀਤੀ ਸੀ। ਪਰ ਪਹਿਲ ਨਹੀਂ ਹੋਈ। ਹੁਣ ਕੋਰੋਨਾ ਸੰਕਟ ਬਿਲਕੁਲ ਖਤਮ ਹੋ ਗਿਆ ਹੈ। ਸਿੱਖ ਸੰਗਤ ਲਈ 9 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਦੀ ਵਰ੍ਹੇਗੰਢ ਅਤੇ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੋ ਇਤਿਹਾਸਕ ਦਿਨ ਹਨ। ਭਾਰਤ ਤੇ ਪਾਕਿਸਤਾਨ ਦੋਵੇਂ ਸਰਕਾਰਾਂ ਨੂੰ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਪਹਿਲ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਕਿਉਂਕਿ ਸੰਗਤ ਉਸ ਪਾਰ ਗੁਰੂ ਘਰ ਦੇ ਦਰਸ਼ਨ ਨਹੀਂ ਕਰ ਪਾ ਰਹੀ। ਆਖਰੀ ਜਥੇ ਵਿੱਚ ਭਾਰਤ ਤੋਂ 7641 ਸ਼ਰਧਾਲੂ 1 ਤੋਂ 15 ਮਾਰਚ ਤੱਕ ਦਰਸ਼ਨ ਕਰ ਪਰਤੇ ਸਨ। ਕਰਤਾਰਪੁਰ ਕਾਰੀਡੋਰ ਖੁੱਲ੍ਹਣ ਦੇ ਸਮੇਂ ਖੁੱਲ੍ਹਣ ਦੇ ਸਮੇਂ ਭਾਰਤ ਤੋਂ 700 ਤੋਂ 800 ਤੱਕ ਸ਼ਰਧਾਲੂ ਹਰ ਦਿਨ ਆਉਂਦੇ ਸਨ। 200-250 ਸ਼ਰਧਾਲੂ ਅਮੇਰਿਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਤੋਂ ਪਹੁੰਚਦੇ ਸਨ। ਉਥੇ ਪਾਕਿਸਤਾਨ ਤੋਂ ਸਿੰਧ, ਪੇਸ਼ਾਵਰ, ਲਾਹੌਰ ਆਦਿ ਤੋਂ 2 ਹਜ਼ਾਰ ਤੋਂ ਵੱਧ ਸ਼ਰਧਾਲੂ ਆਉਂਦੇ ਸਨ। ਹੁਣ ਕਰਤਾਰਪੁਰ ਕਾਰੀਡੋਰ ਬੰਦ ਹੈ। ਭਾਰਤ ਤੋਂ ਸੰਗਤ ਨਹੀਂ ਪਹੁੰਚ ਰਹੀ।
ਇਹ ਵੀ ਪੜ੍ਹੋ : ਕਿਸਾਨ ਹੋਏ ਸਿੱਧੂ ਖਿਲਾਫ, ਬੋਲੇ- ‘ਨਰਮਾ ਪੱਟੀ ‘ਚ 10 ਕਿਸਾਨਾਂ ਦੀ ਖ਼ੁਦਕੁਸ਼ੀ ‘ਤੇ ਇਕ ਟਵੀਟ ਤੱਕ ਨਹੀਂ’
ਪਰ ਪਾਕਿਸਤਾਨ ਤੋਂ ਸੰਗਤ ਦਾ ਆਉਣਾ ਪਹਿਲਾਂ ਵਾਂਗ ਜਾਰੀ ਹੈ। ਪਾਕਿਸਤਾਨ ਤੋਂ ਹਰ ਦਿਨ ਸਿੱਖ, ਮੁਸਲਿਮ 1 ਹਜ਼ਾਰ ਤੋਂ ਵੱਧ ਸ਼ਰਧਾਲੂ ਪਹੁੰਚ ਰਹੇ ਹਨ। ਕਰਤਾਰਪੁਰ ਕਾਰੀਡੋਰ ਖੁੱਲ੍ਹਣ ਸਮੇਂ ਜੋ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਤਿਆਰ ਹੁੰਦੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਚੱਲ ਰਹੇ ਹਨ। ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਲਈ ਗੁਰਦੁਆਰਾ ਸਾਹਿਬ ਵਿੱਚ 200 ਤੋਂ ਵੱਧ ਸੇਵਾਦਾਰ ਸੇਵਾ ਵਿੱਚ ਲੱਗੇ ਸਨ। ਹੁਣ ਸੰਗਤ ਘੱਟ ਹੋਣ ਨਾਲ 25 ਸੇਵਾਦਾਰ ਹੀ ਸੇਵਾ ਕਰ ਰਹੇ ਹਨ। ਅਰਦਾਸ ਕਰ ਰਹੇ ਹਨ ਕਿ ਛੇਤੀ ਕਰਤਾਰਪੁਰ ਕਾਰੀਡੋਰ ਖੁੱਲ੍ਹੇ ਅਤੇ ਅਸੀਂ ਆਉਣ ਵਾਲੇ ਭਰਾਵਾਂ ਦੇ ਗਲੇ ਮਿਲ ਸਕੀਏ।