ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਦਿੱਲੀ ਪੰਜਾਬ, ਹਰਿਆਣਾ, ਮਹਾਰਾਸ਼ਟਰ ਤੇ ਰਾਜਸਥਾਨ ਦੀ ਪੁਲਿਸ ਹੱਤਿਆ ਵਿਚ ਸ਼ਾਮਲ ਸ਼ੂਟਰਾਂ ਨੂੰ ਥਾਂ-ਥਾਂ ਤਲਾਸ਼ ਹੀ ਸੀ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਛਾਪੇ ਮਾਰ ਰਹੀ ਸੀ ਤਾਂ ਦੂਜੇ ਪਾਸੇ ਸ਼ੂਟਰ ਅੰਕਿਤ, ਪ੍ਰਿਯਵਰਤ, ਸਚਿਨ, ਕਪਿਲ ਤੇ ਦੀਪਕ ਮੁੰਡੀ ਬੇਖੌਫ ਹੋ ਕੇ ਗੱਡੀ ਵਿਚ ਘੁੰਮ ਰਹੇ ਸਨ।
ਹਤਿਆਰਿਆਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਦਾ ਹੈ। ਵੀਡੀਓ ਵਿਚ ਗੱਡੀ ਵਿਚ ਗਾਣਾ ਵੱਜ ਰਿਹਾ ਹੈ ਤੇ ਸ਼ੂਟਰ ਵੱਖ-ਵੱਖ ਵਿਦੇਸ਼ੀ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਬਣਵਾ ਰਹੇ ਹਨ। ਇਸ ਵਿਚੋਂ ਸਚਿਨ, ਅੰਕਿਤ, ਪ੍ਰਿਯਵਰਤ ਤੇ ਕਪਿਲ ਨੂੰ ਦਿੱਲੀ ਪੁਲਿਸ ਸਪੈਸ਼ਲ ਸੈੱਲ ਗ੍ਰਿਫਤਾਰ ਕਰ ਚੁੱਕੀ ਹੈ ਜਦੋਂ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਦੀਪਕ ਅਜੇ ਵੀ ਫਰਾਰ ਹੈ।
ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਜ਼ਿਲ੍ਹੇ ਵਿਚ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਸੀ ਕਿ ਮੂਸੇਵਾਲ ਜਦੋਂ ਆਪਣੇ ਘਰ ਤੋਂ ਨਿਕਲੇ ਉਦੋਂ ਰਸਤੇ ਵਿਚ 2-2 ਗੱਡੀਆਂ ਅੱਗੇ ਤੇ ਪਿੱਛੇ ਤੋਂ ਆਈਆਂ ਤੇ ਉਨ੍ਹਾਂ ਦੀ ਗੱਡੀ ‘ਤੇ ਫਾਇਰਿੰਗ ਕੀਤੀ ਤੇ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਉਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਗਾਣੇ ‘ਬੰਬੀਹਾ ਬੋਲੇ’ ਦੇ ਪਿੱਛੇ ਇਕ ਗੈਂਗਸਟਰ ਦਾ ਪੂਰਾ ਸੀਕ੍ਰੇਟ ਲੁਕਿਆ ਹੋਇਆ ਸੀ। ਇਸ ਗਾਣੇ ਦੀ ਵਜ੍ਹਾ ਨਾਲ ਹੀ ਲਾਰੈਂਸ ਗੈਂਗ ਸਿੱਧੂ ਦੀ ਜਾਨੀ ਦੁਸ਼ਮਣ ਬਣ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ‘ਬੰਬੀਹਾ ਬੋਲੇ’ ਗਾਣੇ ਨੇ ਗਲੋਬਲ You Tube ਮਿਊਜ਼ਿਕ ਚਾਰਟ ਦੇ ਟੌਪ-5 ਵਿਚ ਜਗ੍ਹਾ ਬਣਾਈ ਸੀ। ਬੈਕ-ਟੂ-ਬੈਕ ਚਾਰਟਬਸਟਰਸ ਦੇਣ ਵਾਲੇ ਮੂਸੇਵਾਲਾ ਦਾ ‘ਬੰਬੀਹਾ ਬੋਲੇ’ ਗਾਣਾ 2020 ਵਿਚ ਆਇਆ। ਦਵਿੰਦਰ ਬੰਬੀਹਾ ਤਾਂ 2016 ਵਿਚ 26 ਸਾਲ ਦੀ ਉਮਰ ਵਿਚ ਹੀ ਮਾਰਿਆ ਗਿਆ ਸੀ ਪਰ ਉਸ ਦਾ ਗੈਂਗ ਅੱਜ ਵੀ ਅਰਮੀਨੀਆ ਤੋਂ ਚੱਲ ਰਿਹਾ ਹੈ ਤੇ ਇਸ ਨੂੰ ਗੌਰਵ ਉਰਫ ਲੱਕੀ ਪਟਿਆਲ ਚਲਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਮੂਸੇਵਾਲਾ ਨੂੰ ਬੇਹੱਦ ਨੇੜਿਓਂ ਸ਼ੂਟ ਕਰਨ ਵਾਲੇ ਅੰਕਿਤ ਸਿਰਸਾ ਨੂੰ ਗ੍ਰਿਫਤਾਰ ਕਰ ਲਿਆ ਹੈ। 19 ਸਾਲ ਦਾ ਅੰਕਿਤ ਸਿਰਸਾ ਸਿਰਫ 18 ਸਾਲ ਦੀ ਉਮਰ ਵਿਚ ਹੀ ਸਿਰਸਾ ਪੁਲਿਸ ਦੀ ਮੋਸਟ ਵਾਂਟੇਡ ਲਿਸਟ ਵਿਚ ਸ਼ਾਮਲ ਹੋ ਗਿਆ ਸੀ। ਮੂਸੇਵਾਲਾ ਦੇ ਕਤਲ ਦੇ ਬਾਅਦ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਅੰਕਿਤ ਸਿਰਸਾ ਦੀ ਤਲਾਸ਼ ਵਿਚ ਲੱਗੀ ਹੋਈ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸੋਨੀਪਤ ਦੇ ਹਰਿਆਣਾ ਦਾ ਰਹਿਣ ਵਾਲਾ ਅੰਕਿਤ ਸਿਰਸਾ ਪ੍ਰਿਯਵਰਤ ਫੌਜੀ ਨਾਲ ਸੀ ਤੇ ਇਨ੍ਹਾਂ ਨੇ ਹੀ ਮੂਸੇਵਾਲਾ ਦੇ ਸੀਨੇ ਵਿਚ ਤਾਬੜਤੋੜ ਗੋਲੀਆਂ ਚਲਾਈਆਂ ਸਨ।