AIG ਆਸ਼ੀਸ਼ ਕਪੂਰ ‘ਤੇ ਪੁਲਿਸ ਕਸਟਡੀ ਵਿੱਚ ਜਬਰ-ਜ਼ਨਾਹ ਦੇ ਦੋਸ਼ ਲਾਉਣ ਵਾਲੀ ਸ਼ਿਕਾਇਤਕਰਤਾ ਔਰਤ ਨਾਲ ਸ਼ੁੱਕਰਵਾਰ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਮਿਲੇ। ਪੀੜਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਆਸ਼ੀਸ਼ ਕਪੂਰ ਨੇ ਪਹਿਲਾਂ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ। ਇਸ ਮਗਰੋਂ ਵੀ ਉਸ ਨਾਲ ਰਿਲੇਸ਼ਨ ਵਿੱਚ ਰਹੇ, ਪਰ ਜਦੋਂ ਉਹ ਪ੍ਰੈਗਨੈਂਟ ਹੋਈ ਤਾਂ ਕਪੂਰ ਨੇ ਉਸ ਦਾ ਅਬਾਰਸ਼ਨ ਕਰਵਾ ਦਿੱਤਾ।
ਉਸ ਨੇ ਦੱਸਿਆ ਕਿ AIG ਕਪੂਰ ਨੇ ਉਸ ਦੇ ਘਰ ‘ਤੇ 10 ਕਰੋੜ ਰੁਪਏ ਵੀ ਰਖੇ ਸਨ। ਪੀੜਤਾ ਨੇ ਮਾਮਲੇ ਦੀ ਜਾਂਚ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਦੀ ਪੁਰਾਣੀ ਟੀਮ ਤੋਂ ਕਰਾਉਣ ਦੀ ਅਪੀਲ ਕੀਤੀ ਹੈ, ਤਾਂਕਿ ਸੱਚ ਸਾਹਮਣੇ ਆ ਸਕੇ।
ਪੀੜਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 5 ਸਾਲ ਵਿੱਚ ਸਿਰਫ਼ ਇੱਕ ਕੇਸ ਦਰਜ ਕੀਤਾ ਹੈ ਪਰ ਇਸ ਮਾਮਲੇ ਵਿੱਚ ਵੀ ਸਹੀ ਕਾਰਵਾਈ ਨਹੀਂ ਕੀਤੀ ਗਈ। ਪੀੜਤਾ ਨੇ ਦੱਸਿਆ ਕਿ ਨਿਆਂ ਨਾ ਮਿਲਣ ‘ਤੇ ਉਸ ਨੇ ਪੰਜਾਬ ਗਵਰਨਰ ਨੂੰ ਈਮੇਲ ਕਰਕੇ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਗਵਰਨਰ ਨੇ ਉਸ ਨੂੰ ਮੁਲਾਕਾਤ ਦਾ ਸਮਾਂ ਦਿੱਤਾ।
ਇਹ ਵੀ ਪੜ੍ਹੋ : ਮ੍ਰਿਤਕ ਹਰਮਨ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਕੋਟ ਭਾਈ ਪਹੁੰਚੇ ਸੁਖਬੀਰ ਬਾਦਲ, ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ
ਗਵਰਨਰ ਨੇ ਬੀਤੇ ਦਿਨੀਂ ਪੀੜਤਾ ਦੀ ਸ਼ਿਕਾਇਤ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਟਰ ਲਿਖਿਆ ਸੀ। ਉਨ੍ਹਾਂ ਨੇ ਮਾਮਲੇ ਵਿਚ ਵੀਡੀਓ ਕਲਿੱਪ ਦੇ ਹਵਾਲੇ ਨਾਲ ਸ਼ਿਕਾਇਤ ‘ਤੇ ਕੋਈ ਸਖਤ ਕਾਰਵਾਈ ਨਹੀਂ ਹੋਣ ਨਾਲ ਖੁਦ ਨੂੰ ਨਿਰਾਸ਼ ਦੱਸਿਆ ਸੀ। ਨਾਲ ਹੀ CM ਮਾਨ ਨਾਲ ਮਾਮਲੇ ਦੇ ਫੈਕਟ ‘ਤੇ ਨਜ਼ਰ ਪਾਉਣ ਨੂੰ ਕਿਹਾ ਸੀ, ਪਰ CM ਮਾਨ ਵੱਲੋਂ ਗਵਰਨਰ ਦੇ ਇਸ ਲੈਟਰ ਦਾ ਜਵਾਬ ਨਹੀਂ ਦਿੱਤਾ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਹੁਣ ਗਵਰਨਰ ਨੇ ਅੱਜ ਖੁਦ ਪੀੜਤਾ ਦੀ ਸੁਣਵਾਈ ਕੀਤੀ। ਗਵਰਨਰ ਵੱਲੋਂ CM ਮਾਨ ਨੂੰ ਮਾਮਲੇ ਨਾਲ ਸਬੰਧ ਲੈਟਰ ਪੰਜਾਬ ਕੈਡਰ ਦੇ IPS ਤੇ ਚੰਡੀਗੜ੍ਹ ਦੇ ਸਾਬਕਾ SSP ਕੁਲਦਪ ਚਹਿਲ ਦੇ ਸਬੰਧ ਵਿੱਚ ਭੇਜੇ ਗਏ ਲੈਟਰ ਦੇ ਨਾਲ ਭੇਜਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਦੋਸ਼ੀ AIG ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹ ਫਿਲਹਾਲ ਜੇਲ੍ਹ ਵਿੱਚ ਹੀ ਬੰਦ ਹਨ। ਆਸ਼ੀਸ਼ ਕਪੂਰ ਪੰਜਾਬ ਵਿਜੀਲੈਂਸ ਵਿੱਚ ਬਤੌਰ SP ਵਜੋਂ ਤਾਇਨਾਤ ਹੋਣ ਦੌਰਾਨ ਪੰਜਾਬ ਦੇ ਕਰੋੜਾਂ ਰੁਪਏ ਦੇ ਸਿੰਚਾਈ ਘਪਲੇ ਦੇ ਜਾਂਚ ਅਧਿਕਾਰੀ ਵੀ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: