ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ 7ਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ ‘ਆਪ੍ਰੇਸ਼ਨ ਗੰਗਾ’ ਵਿੱਚ ਏਅਰ ਫੋਰਸ ਵੀ ਸ਼ਾਮਲ ਹੋ ਗਈ ਹੈ। ਏਅਰ ਫੋਰਸ ਦਾ ਟਰਾਂਸਪੋਰਟ ਜਹਾਜ਼ ਸੀ-17 ਬੁੱਧਵਾਰ ਸਵੇਰੇ 4 ਵਜੇ ਹਿੰਡਨ ਏਅਰਬੇਸ ਤੋਂ ਰਵਾਨਾ ਹੋਇਆ। ਇਹ ਜਹਾਜ਼ ਰੋਮਾਨੀਆ ਪਹੁੰਚੇਗਾ।
ਮੰਨਿਆ ਜਾ ਰਿਹਾ ਹੈ ਕਿ ਆਪਣੀ ਪਹਿਲੀ ਉਡਾਨ ਵਿੱਚ ਹੀ 400 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਇਹ ਜਹਾਜ਼ ਏਅਰਲਿਫਟ ਕਰਕੇ ਬੁੱਧਵਾਰ ਸ਼ਾਮ ਤੱਕ ਭਾਰਤ ਲਿਆ ਸਕਦਾ ਹੈ। ਇਸੇ ਵਿਚਾਲੇ ਭਾਰਤੀਆਂ ਨੂੰ ਲੈ ਕੇ ਇੱਕਹੋਰ ਫਲਾਈਟ ਦਿੱਲੀ ਪਹੁੰਚੀ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਏਅਰਪੋਰਟ ‘ਤੇ ਯਾਤਰੀਆਂ ਦਾ ਸਵਾਗਤ ਕੀਤਾ।
ਦੂਜੇ ਪਾਸੇ ਆਪ੍ਰੇਸ਼ਨ ਗੰਗਾ ਦੀ ਨਿਗਰਾਨੀ ਲਈ ਰੋਮਾਨੀਆ ਦੇ ਬੁਖਾਰੇਸਟ ਪਹੁੰਚੇ ਕੇਂਦਰੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਨੇ ਉਥੇ ਉਡੀਕ ਕਰ ਰਹੇ ਭਾਰਤੀਆਂ ਨਾਲ ਗੱਲ ਕੀਤੀ। ਉਹ ਰੋਮਾਨੀਆ ਤੇ ਮੋਲਡੋਵਾ ਦੇ ਰਾਜਦੂਤ ਨੂੰ ਵੀ ਮਿਲੇ। ਸਿੰਧੀਆ ਨੇ ਦੱਸਿਆ ਕਿ ਮੋਲਡੋਵਾ ਦੀ ਬਾਰਡਰ ਵੀ ਭਾਰਤੀਆਂ ਲਈ ਖੋਲ੍ਹ ਦਿੱਤੀ ਗਈ ਹੈ। ਉਥੇ ਪਹੁੰਚਣ ਵਾਲੇ ਭਾਰਤੀਆਂ ਦੇ ਠਹਿਰਨ ਦਾ ਵੀ ਇੰਤਜ਼ਾਮ ਕਰ ਦਿੱਤਾ ਗਿਆ ਹੈ। ਇਸੇ ਵਿੱਚ ਪੋਲੈਂਡ ਤੋਂ ਭਾਰਤੀਆਂ ਨੂੰ ਲੈਕੇ ਪਹਿਲੀ ਫਲਾਈਟ ਰਵਾਨਾ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਆਪ੍ਰੇਸ਼ਨ ਗੰਗਾ ਤਹਿਤ ਰਾਤ 1.30 ਵਜੇ ਯੂਕਰੇਨ ਵਿੱਚ ਫਸੇ 218 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਫਲਾਈਟ ਬੁਖਾਰੇਸਟ ਤੋਂ ਦਿੱਲੀ ਪਹੁੰਚੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਦਿੱਲੀ ਏਅਰਪੋਰਟ ‘ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਅੱਜ ਕੁਲ 7 ਫਲਾਈਟਾਂ ਯੂਕਰੇਨ ਦੇ ਆਲੇ-ਦੁਆਲੇ ਦੇ ਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਆਪਣੇ ਦੇਸ਼ ਪਹੁੰਚਣਗੀਆਂ।