ਆਪ੍ਰੇਸ਼ਨ ਗੰਗਾ ਤਹਿਤ ਅੱਜ ਸ਼ਾਮ ਪੋਲੈਂਡ ਤੋਂ ਲਗਭਗ 200 ਵਿਦਿਆਰਥੀਆਂ ਨੂੰ ਲੈ ਕੇ ਏਅਰਫੋਰਸ ਦਾ C70 ਗਲੋਬਮਾਸਟਰ ਹਿੰਡਨ ਏਅਰਬੇਸ ਪੁੱਜ ਗਿਆ ਹੈ। ਇਸੇ ਜਹਾਜ਼ ‘ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਸਿੰਘ ਵੀ ਹਨ। ਕੇਂਦਰੀ ਮੰਤਰੀ ਵੀਕੇ ਸਿੰਘਨੇ ਦੱਸਿਆ ਕਿ ਵਿਨਿਤਸਾ ਹਵਾਈ ਅੱਡੇ ‘ਤੇ ਹਮਲਾ ਹੋਇਆ, ਜਿਸ ਕਾਰਨ ਜਾਮ ਲੱਗ ਗਿਆ। ਕਾਫੀ ਮੁਸ਼ਕਲ ਤੋਂ ਬਾਅਦ ਯੂਕਰੇਨ ਅੰਬੈਸੀ ਨੇ ਉਨ੍ਹਾਂ ਨੂੰ ਉਥੋਂ ਕੱਢਿਆ। ਲਗਭਗ 4.30 ਵਜੇ ਉਹ ਏਅਰਪੋਰਟ ਪਹੁੰਚੇ ਸਨ। ਉੁਨ੍ਹਾਂ ਦੀ ਹਾਲਤ ਅਜੇ ਠੀਕ ਹੈ ਤੇ ਹਰਜੋਤ ਨੂੰ ਰਿਸਰਚ ਤੇ ਰੈਫਰਲ ਹਸਪਤਾਲ ਭੇਜਿਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਹੋਵੇਗਾ।
ਪੋਲੈਂਡ ਤੋਂ ਆਪ੍ਰੇਸ਼ਨ ਗੰਗਾ ਤਹਿਤ ਇਹ ਆਖਰੀ ਫਲਾਈਟ ਹੈ। ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 7 ਵਿਸ਼ੇਸ਼ ਜਹਾਜ਼ ਦੁਆਰਾ ਅੱਜ 1314 ਭਾਰਤੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ। ਹੁਣ ਤੱਕ ਕੁਲ 17,400 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਇਹ ਜਾਣਕਾਰੀ ਅੱਜ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਦਿੱਤੀ। ਮੰਤਰਾਲੇ ਦੇ ਅਨੁਸਾਰ, 73 ਵਿਸ਼ੇਸ਼ ਜਹਾਜ਼ਾਂ ਤੋਂ 15,206 ਭਾਰਤੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
IAF ਨੇ ਆਪ੍ਰੇਸ਼ਨ ਗੰਗਾ ਤਹਿਤ ਪਹਿਲਾਂ 2056 ਯਾਤਰੀਆਂ ਨੂੰ ਵਾਪਸ ਲਿਆਉਣ ਲਈ 10 ਉਡਾਣਾਂ ਭਰੀਆਂ ਸਨ। ਮੰਗਲਵਾਰ ਨੂੰ ਸੁਸੇਵਾ ਤੋਂ 2 ਵਿਸ਼ੇਸ਼ ਜਹਾਜ਼ ਸੰਚਾਲਤ ਹੋਣ ਦੀ ਉਮੀਦ ਹੈ। ਇਨ੍ਹਾਂ ਤੋਂ 400 ਤੋਂ ਵੱਧ ਭਾਰਤੀ ਘਰ ਪਰਤਣਗੇ। ਇਸ ਤੋਂ ਪਹਿਲਾਂ ਬੁਡਾਪੇਸਟ ਤੋਂ ਸਾਰੇ ਵਿਦਿਆਰਥੀਆਂ ਦੀ ਅੱਜ ਵਤਨ ਵਾਪਸੀ ਹੋ ਗਈ। ਇਹ ਜਾਣਕਾਰੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੀ। ਉਨ੍ਹਾਂ ਲਿਖਿਆ ਕਿ 6E ਏਅਰਪੋਰਟ ਜੋ 1 ਮਾਰਚ ਨੂੰ ਬੁਡਾਪੇਸਟ ਤੋਂ ਸਾਨੂੰ ਲੈ ਕੇ ਚੱਲਿਆ ਸੀ, ਉਹ ਕੱਲ ਰਾਤ ਦਿੱਲੀ ਪਹੁੰਚ ਗਿਆ। ਇਹ ਦਿੱਲੀ ਲਈ ਸਾਡੀ 31ਵੀਂ ਫਲਾਈਟ ਸੀ। ਵਾਰ ਜ਼ੋਨ ਬਣ ਚੁੱਕੇ ਯੂਕਰੇਨ ਤੋਂ ਹੁਣ ਤੱਕ 76 ਫਲਾਈਟਾਂ ਜ਼ਰੀਏ 15,920 ਵਿਦਿਆਰਥੀਆਂ ਨੂੰ ਲਿਆਂਦਾ ਜਾ ਚੁੱਕਾ ਹੈ।