ਰੂਸ ਤੋਂ ਹਮਲੇ ਦੇ ਖਤਰੇ ਦਾ ਸਾਹਮਣਾ ਕਰ ਰਹੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਅੱਗੇ ਆਈ ਹੈ। ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਮਹੀਨੇ ਦੇ ਅਖੀਰ ਵਿੱਚ ਭਾਰਤ ਤੇ ਯੂਕਰੇਨ ਵਿੱਚ 22, 24 ਤੇ 26 ਫਰਵਰੀ ਨੂੰ ਤਿੰਨ ਸਪੈਸ਼ਲ ਉਡਾਨਾਂ ਸੰਚਾਲਿਤ ਕਰੇਗੀ।
ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਅਗਲੇ ਹਫ਼ਤੇ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਭਾਰਤ ਤੋਂ ਯੂਕਰੇਨ ਲਈ 256 ਸੀਟਾਂ ਵਾਲੀ ਬੋਇੰਗ 787 ਡ੍ਰੀਮਲਾਈਨਰ ਉਡਾਨਾਂ ਭੇਜੀਆਂ ਜਾਣਗੀਆਂ। ਯੂਕ੍ਰੇਨ ਤੋਂ ਭਾਰਤ ਆਉਣ ਵਾਲੇ ਨਾਗਰਿਕ ਏਅਰ ਇੰਡੀਆ ਦੀ ਬੁਕਿੰਗ ਆਫਿਸਾਂ, ਵੈੱਬਸਾਈਟਸ, ਕਾਲ ਸੈਂਟਰ ਤੇ ਅਧਿਕਾਰਤ ਟ੍ਰੈਵਲ ਏਜੰਟਾਂ ਰਾਹੀਂ ਬੁਕਿੰਗ ਸ਼ੁਰੂ ਕਰ ਸਕਦੇ ਹਨ।
ਦੱਸ ਦੇਈਏ ਕਿ ਭਾਰਤ ਦੇ ਸਿਵਲ ਏਵੀਏਸ਼ਨ ਮੰਤਰਾਲਾ ਨੇ ਦੋਵਾਂ ਧਿਰਾਂ ਵਿਚਾਲੇ ਕੀਤੇ ਗਏ ‘ਏਅਰ ਬਬਲ’ ਸਮਝੌਤੇ ਤਹਤ ਭਾਰਤ ਤੇ ਯੂਕਰੇਨ ਵਿਚਾਲੇ ਸੰਚਾਲਿਤ ਹੋਣ ਵਾਲੀਆਂ ਡਾਨਾਂ ਦੀ ਗਿਣਤੀ ਤੋਂ ਬੈਨ ਹਟਾ ਦਿੱਤਾ ਸੀ, ਤਾਂਕਿ ਪੂਰਬੀ ਯੂਰਪੀ ਦੇਸ਼ ਤੋਂ ਭਾਰਤੀ ਆਪਣੇ ਦੇਸ਼ ਆ ਸਕਣ। ਯੂਕਰੇਨ ਵਿੱਚ ਫਸੇ ਭਾਰਤੀਆਂ ਨੇ ਯੂਕਰੇਨ ਵਿੱਚ ਭਾਰਤੀ ਦੂਤਘਰ ਤੋਂ ਫਲਾਈਟਸ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੂਜੇ ਪਾਸੇ ਮੰਗਲਵਾਰ ਨੂੰ ਹੀ ਭਾਰਤੀ ਦੂਤਘਾਰ ਨੇ ਇੱਕ ਐਡਵਾਇਜ਼ਰੀ ਜਾਰੀ ਕਰਕੇ ਯੂਕਰੇਨ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਤੇ ਹੋਰ ਨਾਗਰਿਕਾਂ ਨੂੰ ਆਪਣੇ ਦੇਸ਼ ਵਾਪਿਸ ਪਰਤਣ ਦੀ ਸਲਾਹ ਦਿੱਤੀ ਸੀ।
ਦੱਸਣਯੋਗ ਹੈ ਕਿ ਹੁਣ ਤੱਕ ਦੇ ਤਾਜ਼ਾ ਹਾਲਾਤਾਂ ਬਾਰੇ ਮਿਲੀ ਜਾਣਕਾਰੀ ਮੁਤਾਬਕ ਰੂਸੀ ਸੈਨਿਕਾਂ ਦੀ ਗਿਣਤੀ 1 ਲੱਖ 49,000 ਤੱਕ ਪਹੁੰਚ ਚੁੱਕੀ ਹੈ। ਯੂਕਰੇਨ ਦਾ ਕਹਿਣਾ ਹੈ ਕਿ ਉਸ ਦਾ ਪੂਰਬ ਜਾਂ ਕ੍ਰੀਮੀਆ ਵਿੱਚ ਰੂਸ ਸਮਰਥਕ ਵੱਖਵਾਦੀਆਂ ‘ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ, ਜਦਕਿ ਰੂਸੀ ਮੀਡੀਆ ਦਾ ਦਾਅਵਾ ਹੈ ਕਿ ਪੂਰਬੀ ਯੂਕਰੇਨ ਵਿੱਚ ਵਿਦਰੋਹੀਆਂ ‘ਤੇ ਉਥੇ ਦੀ ਸੇਨਾ ਨੇ ਗ੍ਰੇਨੇਡ ਤੇ ਮੋਰਟਾਰ ਦਾਗੇ ਹਨ ਜੋ ਮਿੰਸਕ ਸਮਝੌਤੇ ਦੀ ਉਲੰਘਣਾ ਹੈ।