ਬਟਾਲਾ ਵਿੱਚ ਇੱਕ ਘਰ ਤੋਂ ਪੁਲਿਸ ਨੇ ਇੱਕ ਏਕੇ-56 ਅਸਾਲਟ ਰਾਈਫਲ ਅਤੇ ਮੈਗਜ਼ੀਨ ਬਰਾਮਦ ਕੀਤਾ ਹੈ। ਇਹ ਰਾਈਫਲ ਪੁਲਿਸ ਨੇ ਚੋਰ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੀ ਹੈ। ਜਾਂਚ ਅੱਗੇ ਵਧਦਿਆਂ ਬਰਖ਼ਾਸਤ ਇੰਸਪੈਕਟਰ ਨਾਰੰਗ ਸਿੰਘ ਦਾ ਨਾਂ ਸਾਹਮਣੇ ਆਇਆ ਹੈ, ਜੋ ਇਸ ਵੇਲੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਹੈ।
ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪੁਲਿਸ ਨੇ ਪਵਨ ਕੁਮਾਰ ਨਾਂ ਦੇ ਚੋਰ ਨੂੰ ਫੜਿਆ ਸੀ। ਪੁਲਿਸ ਉਸ ਕੋਲੋਂ ਚੋਰੀ ਦੇ ਮਾਮਲਿਆਂ ਵਿੱਚ ਪੁੱਛਗਿੱਛ ਕਰ ਰਹੀ ਸੀ, ਤਾਂ ਚੋਰ ਨੇ ਉਨ੍ਹਾਂ ਨੂੰ ਇੱਕ ਏ.ਕੇ.56 ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਉਸ ਨੇ ਬੈਂਕ ਕਾਲੋਨੀ ਸਥਿਤ ਘਰ ਵਿੱਚ ਲੁਕਾਇਆ ਹੋਇਆ ਸੀ। ਜਦੋਂ ਪੁਲਿਸ ਨੇ ਚੋਰ ਪਵਨ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਚੋਰੀ ਦੀ ਥਾਂ ਕਾਰ ਵਾਸ਼ਿੰਗ ਸੈਂਟਰ ਦਾ ਨਾਂਅ ਲਿਆ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਫਿਰ ਲੱਗੀ ਰੋਕ!
ਪਵਨ ਕੁਮਾਰ ਦੀ ਸੂਹ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ਦੀਪ ਰਾਜ ਨੂੰ ਹਿਰਾਸਤ ਵਿੱਚ ਲੈ ਲਿਆ। ਦੀਪਰਾਜ ਪੂਰਾ ਭੇਤ ਖੋਲ੍ਹਿਆ ਤਾਂ ਇਸ ਵਿੱਚ ਬਰਖਾਸਤ ਇੰਸਪੈਕਟਰ ਨਾਰੰਗ ਸਿੰਘ ਦਾ ਨਾਂ ਸਾਹਮਣੇ ਅਇਆ।
ਦੀਪਰਾਜ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਹ ਹਥਿਆਰ ਸਾਬਕਾ ਇੰਸਪੈਕਟਰ ਨਾਰੰਗ ਨੇ ਜੇਲ੍ਹ ਜਾਣ ਤੋਂ ਪਹਿਲਾਂ ਸੌਂਪੇ ਸਨ। ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਜਾਣ ਤੋਂ ਪਹਿਲਾਂ ਇੰਸਪੈਕਟਰ ਨਾਰੰਗ ਨੇ ਉਸ ਨੂੰ AK56 ਸੰਭਾਲ ਕੇ ਰਖਣ ਲਈ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ AK56 ਬਾਰੇ ਜਾਣਕਾਰੀ ਹਾਸਲ ਕਰਨ ਲਈ ਹੁਣ ਬਰਖਾਸਤ ਇੰਸਪੈਕਟਰ ਨਾਰੰਗ ਨੂੰ ਪੁੱਛਗਿੱਛ ਲਈ ਲਿਆਇਆ ਜਾ ਸਕਦਾ ਹੈ।