ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਨ ਦੀ ਤਿਆਰੀ ਵਿਚ ਲੱਗ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸਾਂਸਦ ਹਰਸਿਮਰਤ ਕੌਰ ਬਾਦਲ ਤੇ ਬਸਪਾ ਸੁਪਰੀਮੋ ਮਾਇਆਵਤੀ ਵਿਚ ਨਵੀਂ ਦਿੱਲੀ ਵਿਚ ਮੁਲਾਕਾਤ ਹੋਈ।
ਆਗੂਆਂ ਨੇ ਲੋਕ ਸਭਾ ਚੋਣਾਂ ਵਿਚ ਅਕਾਲੀ-ਬਸਪਾ ਗਠਜੋੜ ਦੀ ਮਜ਼ਬੂਤੀ ਤੇ ਬੇਹਤਰ ਤਾਲਮੇਲ ਬਣਾਏ ਰੱਖਣ ‘ਤੇ ਵਿਸਤਾਰ ਨਾਲ ਗੱਲਬਾਤ ਕੀਤੀ। ਨਾਲ ਹੀ ਲੋਕ ਸਭਾ ਚੋਣਾਂ ਵਿਚ ਬੇਹਤਰ ਨਤੀਜਾ ਲਿਆ ਕੇ ਦੇਸ਼ ਦੀ ਸਿਆਸਤ ਵਿਚ ਬਦਲਾਅ ਲਿਆਉਣ ‘ਤੇ ਵੀ ਸਹਿਮਤੀ ਬਣੀ।
ਮਾਇਆਵਤੀ ਦੇ ਨਿਵਾਸ ਸਥਾਨ ‘ਤੇ ਹੋਈ ਮੁਲਾਕਾਤ ਦੌਰਾਨ ਬਸਪਾ ਸੁਪਰੀਮੋ ਨੇ ਕਿਹਾ ਕਿ ਬਸਪਾ ਨੂੰ ਅਕਾਲੀ ਨੇਤਾਵਾਂ ‘ਤੇ ਪੂਰਾ ਭਰੋਸਾ ਹੈ ਕਿ ਉਹ ਬਸਪਾ ਦੀ ਤਰ੍ਹਾਂ ਹੀ ਆਪਣਾ ਵੋਟ ਸਾਡੀ ਪਾਰਟੀ ਨੂੰ ਟਰਾਂਸਫਰ ਕਰਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ ਤਾਂ ਕਿ ਗਠਜੋੜ ਦਾ ਫਾਇਦਾ ਹੋਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਉਮੀਦਵਾਰ ਚੋਣ ਜਿੱਤ ਦਾ ਚੰਗਾ ਸੰਦੇਸ਼ ਦੇਣ।
ਦੋਵੇਂ ਪਾਰਟੀਆਂ ਵਿਚ ਸ਼ੁਰੂ ਤੋਂ ਹੀ ਇਸ ਗੱਲ ‘ਤੇ ਸਹਿਮਤੀ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਹੀ ਲੋਕ ਸਭਾ ਚੋਣਾਂ ਦੌਰਾਨ ਵੀ ਦੋਵੇਂ ਦਲਾਂ ਵਿਚ ਪੂਰੀ ਏਕਤਾ, ਇਕਜੁੱਟਤਾ ਤੇ ਤਾਲਮੇਲ ਹਰ ਹਾਲ ਵਿਚ ਬਰਕਰਾਰ ਰਹਿਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਭੈਣ ਮਾਇਆਤੀ ਨਾਲ ਉਨ੍ਹਾਂ ਦੇ ਘਰ ‘ਤੇ ਮੁਲਾਕਾਤ ਕੀਤੀ ਤੇ ਪੰਜਾਬ ਵਿਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਜਲੰਧਰ ਵਿਚ ਚੋਣ ਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਰਵਸ਼੍ਰੇਸ਼ਠ ਨਤੀਜਿਆਂ ਲਈ ਸਾਂਝੀ ਮੁਹਿੰਮ ਦੌਰਾਨ ਬੇਹਤਰ ਤਾਲਮੇਲ ‘ਤੇ ਧਿਆਨ ਕੇਂਦਰ ਕੀਤਾ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਰਸੋਈ ‘ਚ ਬੈਠੇ ਖਾਣਾ ਖਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਕੰਧ ਪਾੜ ਅੰਦਰ ਵੜਿਆ ਟਰੱਕ
ਦੂਜੇ ਪਾਸੇ ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗਠਜੋੜ ਭਰੋਸੇਮੰਦ ਜਿਸ ‘ਤੇ ਜਨਤਾ ਦੀ ਫਿਰ ਤੋਂ ਨਜ਼ਰ ਹੈ। ਪਹਿਲਾਂ ਕਾਂਗਰਸ ਤੇ ਹੁਣ ਆਪ ਸਰਕਾਰ ਤੋਂ ਲੋਕ ਦੁਖੀ ਹਨ। ਭਾਜਪਾ ਦੀ ਜੁਗਾੜ ਤੇ ਤੋੜਫੋੜ ਵਾਲੀ ਨੈਗੇਟਿਵ ਸਿਆਸਤ ਵੀ ਲੋਕਾਂ ਨੂੰ ਨਾਪਸੰਦ ਹੈ।
ਵੀਡੀਓ ਲਈ ਕਲਿੱਕ ਕਰੋ -: