ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰ ਉਤੇ 48 ਘੰਟਿਆਂ ਵਿਚ 4 ਲੱਖ ਤੋਂ ਵੱਧ ਕਾਲਾਂ ਆਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ‘ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਿਆ ਹੈ।
ਡਾ. ਦਲਜੀਤ ਚੀਮਾ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਕੇਜਰੀਵਾਲ ਕੋਲ ਕੈਪਟਨ ਸਾਹਿਬ ਵਾਲਾ ਸਮਾਰਟ ਫੋਨ ਹੈ ਨਹੀਂ ਤਾਂ 24 ਘੰਟਿਆਂ ਵਿਚ ਇੰਨੀਆਂ ਕਾਲਾਂ ਕਿਵੇਂ ਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 24 ਘੰਟਿਆਂ ਵਿਚ 1440 ਮਿੰਟ ਤੇ 86400 ਸੈਕਿੰਡ ਹੁੰਦੇ ਹਨ। 3 ਲੱਖ ਮੈਸੇਜ ਦਾ ਮਤਲਬ ਹੈ ਕਿ ਹਰ ਸੈਕਿੰਡ 3.4 ਮੈਸੇਜ ਅਤੇ 4 ਲੱਖ ਕਾਲਾਂ ਦਾ ਮਤਲਬ ਹੈ ਹਰ ਸੈਕਿੰਡ 4.6 ਕਾਲਾਂ।
ਇਹ ਵੀ ਪੜ੍ਹੋ : PUBG ‘ਚ ਕਾਰੋਬਾਰੀ ਦੇ ਪੁੱਤ ਨੇ ਉਡਾਏ 17 ਲੱਖ, ਭਰਾ ਤੇ ਦੋਸਤ ਸਣੇ ਚਾਰ ਗ੍ਰਿਫਤਾਰ
ਗੌਰਤਲਬ ਹੈ ਕਿ ‘ਆਪ’ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਵੱਲੋਂ ਜਾਰੀ ਕੀਤੇ ਗਏ ਨੰਬਰ ਉਤੇ 4 ਲੱਖ ਤੋਂ ਵੱਧ ਵ੍ਹਟਸਐਪ ਮੈਸੇਜ, 5 ਲੱਖ ਤੋਂ ਜ਼ਿਆਦਾ ਫੋਨ ਕਾਲ, ਸਵਾ ਲੱਖ ਤੋਂ ਵੱਧ ਵੁਆਇਸ ਮੈਸੇਜ ਤੇ 75000 ਤੋਂ ਜ਼ਿਆਦਾ ਟੈਸਟ ਮੈਸੇਜ ਆਏ ਹਨ। ਉੁਨ੍ਹਾਂ ਕਿਹਾ ਕਿ ਪਾਰਟੀ ਪੂਰਾ ਡਾਟਾ ਇਕੱਠਾ ਹੋਣ ਤੋਂ ਬਾਅਦ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਹਰਪਾਲ ਚੀਮਾ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਪੰਜਾਬ ਦੀ ਜਨਤਾ ਵੱਲੋਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਮਿਲ ਰਹੀ ਪ੍ਰਤੀਕਿਰਿਆ ਸਾਬਤ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ। ਇਸ ਵਾਰ ਸਪੱਸ਼ਟ ਬਹੁਮਤ ਨਾਲ ਆਪ ਦੀ ਸਰਕਾਰ ਬਣੇਗੀ ਤੇ ਪਾਰਟੀਆਂ ਦੀ ਗੰਦੀ ਰਾਜਨੀਤੀ ਦਾ ਸਫਾਇਆ ਹੋਵੇਗਾ। ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਤੇ ਲੁੱਟ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ ਤੇ ਲੋਕ ਹੁਣ ਬਦਲਾਅ ਚਾਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: