ਸ਼੍ਰੋਮਣੀ ਅਕਾਲੀ ਦਲ ਆਗੂ ਦੇ ਜੇਲ੍ਹ ਤੋਂ ਬਾਹਰ ਆਉਣ ‘ਤੇ ਪਾਰਟੀ ਆਗੂਆਂ ਵਿੱਚ ਕਾਫੀ ਖੁਸ਼ੀ ਹੈ। ਇਸੇ ਖੁਸ਼ੀ ਨੂੰ ਇੱਕ ਨੌਜਵਾਨ ਆਗੂ ਅਮਨਦੀਪ ਸਿੰਘ ਘੱਗਾ ਨੇ ਜ਼ਾਹਿਰ ਕੀਤਾ, ਜੋ ਗੁਰਦੁਆਰਾ ਸਾਹਿਬ ਦੁੱਖਨਿਵਾਰਨ ਸਾਹਿਬ ਪਟਿਆਲਾ ਤੋਂ ਪੈਦਲ ਤੁਰ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਇਆ ਅਤੇ ਗੁਰੂ ਘਰ ਵਿੱਚ ਪਹੁੰਚ ਕੇ ਬਿਕਰਮ ਮਜੀਠੀਆ ਦੇ ਜੇਲ੍ਹੋਂ ਬਾਹਰ ਆਉਣ ਲਈ ਸ਼ੁਕਰਾਨਾ ਕੀਤਾ।
ਮਜੀਠੀਆ ਨੇ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਮੈਂ ਗੁਰੂ ਸਾਹਿਬ ਉੱਤੇ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੂੰ ਨਮਨ ਕਰਦਾ ਹੋਇਆ ਉਨ੍ਹਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਜੀਠੀਆ ਖੁਦ ਵੀ ਆਪਣੀ ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ।
ਜ਼ਿਕਰਯੋਗ ਹੈ ਕਿ ਸਾਬਕਾ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਕਰਮ ਸਿੰਘ ਮਜੀਠੀਆ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਮਜੀਠੀਆ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਹਰਿਆਣਾ ਹਾਈਕੋਰਟ ਨੇ ਬਿਕਰਮ ਮਜੀਠਿੀਆ ਨੂੰ ਜ਼ਮਾਨਤ ਦੇ ਦਿੱਤੀ।
ਇਸ ਦੌਰਾਨ ਹਾਈਕੋਰਟ ਨੇ ਕਿਹਾ ਕਿ ਮਜੀਠੀਆ ਨੂੰ ਕਸੂਰਵਾਰ ਸਾਬਿਤ ਕਰਨ ਲਾਇਕ ਸਬੂਤ ਨਹੀਂ ਹੈ। ਪੁਲਿਸ ਨੇ ਮਜੀਠੀਆ ‘ਤੇ 8 ਸਾਲਾਂ ਬਾਅਦ ਕੇਸ ਦਰਜ ਕੀਤਾ, ਇਹ ਸਭ ਸਿਆਸੀ ਬਦਲਾਖੋਰੀ ਕਰਕੇ ਕੀਤਾ ਗਿਆ। ਕੇਸ ਦਰਜ ਕਰਨ ਦੇ 8 ਮਹੀਨੇ ਬਾਅਦ ਵੀ ਪੁਲਿਸ ਕੋਈ ਸਬੂਤ ਨਹੀਂ ਜੁਟਾ ਸਕੀ। ਮਜੀਠੀਆ ਦਾ ਰਿਮਾਂਡ ਤੱਕ ਨਹੀਂ ਮੰਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: