ਕਤਰ ਦੇ ਨਿਊਜ਼ ਚੈਨਲ ਅਲ ਜਜ਼ੀਰਾ ਦੀ ਸੀਨੀਅਰ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 51 ਸਾਲਾ ਸ਼ਿਰੀਨ ਇਜ਼ਰਾਈਲ ਦੇ ਕਬਜ਼ੇ ਵਾਲੇ ਵੇਸਟ ਬੈਂਕ ਦੇ ਉੱਤਰ ਵਿਚ ਜੇਨਿਨ ਸ਼ਰਨਾਰਥੀ ਕੈਂਪ ‘ਤੇ ਇਜ਼ਰਾਈਲੀ ਫੌਜ ਦੀ ਛਾਪੇਮਾਰੀ ਨੂੰ ਕਵਰ ਕਰ ਰਹੀ ਸੀ ਕਿ ਜਦੋਂ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ ਗਈ।
ਫਿਲੀਸਤੀਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਅਬੂ ਅਕਲੇਹ ਦੇ ਸਿਰ ‘ਚ ਇੱਕ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਅਲ ਜਜ਼ੀਰਾ ਦੀ ਖਬਰ ਮੁਤਾਬਕ ਇੱਕ ਹੋਰ ਫਲਸਤੀਨੀ ਪੱਤਰਕਾਰ ਅਲੀ ਅਲ-ਸਮੌਦੀ ਦੀ ਪਿੱਠ ‘ਚ ਗੋਲੀ ਲੱਗੀ ਹੈ ਹਾਲਾਂਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਘਨਟਾ ਦੇ ਵੀਡੀਓ ਫੁਟੇਜ ਵਿਚ ਅਬੁ ਅਕਲੇਹ ਨੂੰ ਨੀਲੇ ਰੰਗ ਦੀ ਫਲੈਕ ਜੈਟੇਕ ਪਹਿਨੇ ਦੇਖਿਆ ਜਾ ਸਕਦਾ ਹੈ ਜਿਸ ‘ਤੇ ਸਪੱਸ਼ਟ ਤੌਰ ‘ਤੇ ‘ਪ੍ਰੈੱਸ’ ਸ਼ਬਦ ਲਿਖਿਆ ਹੈ।
ਅਲ ਜਜ਼ੀਰਾ ਦੇ ਮੀਡੀਆ ਨੈਟਵਰਕ ਨੇ ਕਿਹਾ ਕਿ ਅਬੂ ਅਕਲੇਹ ਦੀ ਹੱਤਿਆ ਕੌਮਾਂਤਰੀ ਕਾਨੂੰਨਾਂ ਤੇ ਮਾਪਦੰਡਾਂ ਦਾ ਉਲੰਘਣ ਕਰਨ ਵਾਲਾ ਹੈ ਅਤੇ ਅਸੀਂ ਇਸ ਅਪਰਾਧ ਦੀ ਨਿੰਦਾ ਕਰਦੇ ਹਾਂ ਜਿਸ ਰਾਹੀਂ ਮੀਡੀਆ ਨੂੰ ਆਪਣੇ ਸੰਦੇਸ਼ ਨੂੰ ਪੂਰਾ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਿਰੀਨ ਦੀ ਹੱਤਿਆ ਲਈ ਇਜ਼ਰਾਈਲੀ ਸਰਕਾਰ ਤੇ ਕਬਜ਼ੇ ਵਾਲੀਆਂ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ।
ਅਲ ਜਜ਼ੀਰਾ ਮੀਡੀਆ ਨੈਟਵਰਕ ਨੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਅਬੂ ਅਕਲੇਹ ਦੀ ਟਾਰਗੈੱਟ ਕਿਲਿੰਗ ਲਈ ਇਜ਼ਰਾਈਲੀ ਕਬਜ਼ੇ ਵਾਲੀ ਬਲਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਗੌਰਤਲਬ ਹੈ ਕਿ ਸਾਲ 2000 ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਨੇ ਲਗਭਗ 50 ਫਲਸਤੀਨੀ ਪੱਤਰਕਾਰਾਂ ਨੂੰ ਮਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: