ਕੋਰੋਨਾ ਤੋਂ ਬਾਅਦ ਹੁਣ ਮੰਕੀਪੌਕਸ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਪਿਆ ਹੈ। ਇਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਇਹ ਵਾਇਰਸ ਖ਼ਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਦੇਸ਼ ਵਿੱਚ ਵੀ ਇਸ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਅੰਮ੍ਰਿਤਸਰ ਵਿੱਚ ਮੰਕੀਪੌਕਸ ਦਾ ਸ਼ੱਕੀ ਮਰੀਜ਼ ਮਿਲਣ ਮਗਰੋਂ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਵਾਇਰਸ ਦਾ ਸ਼ੱਕੀ ਮਰੀਜ਼ ਮਿਲਣ ‘ਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਅਤੇ ਅਟਾਰੀ ‘ਤੇ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਏਅਰਪੋਰਟ ਤੇ ਅਟਾਰੀ ‘ਤੇ ਪਹਿਲਾਂ ਤੋਂ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਲੱਛਣਾਂ ਦੀ ਸੂਚੀ ਭੇਜ ਦਿੱਤੀ ਗਈ ਹੈ।
ਹਾਲਾਂਕਿ ਅੰਮ੍ਰਿਤਸਰ ‘ਚ ਮਿਲਿਆ ਇਹ ਸ਼ੱਕੀ ਮਰੀਜ਼ ਨੈਗੇਟਿਵ ਨਿਕਲਿਆ ਹੈ। ਇਸ ਨੇ ਦਿੱਲੀ ਵਾਲੇ ਪੌਜ਼ੀਟਿਵ ਯਾਤਰੀ ਨਾਲ ਸਫਰ ਕੀਤਾ ਸੀ। ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਮੁਤਾਬਕ ਸ਼ੱਕੀ ਯਾਤਰੀ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਇਸ ਵਾਇਰਸ ਨਾਲ ਨਜਿੱਠਣ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ‘ਚ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜਿਥੇ ਸੈਂਪਲਾਂ ਦੀ ਜਾਂਚ ਹੋਵੇਗੀ। ਸਕਿਨ ਵਿਭਾਗ ਦੇ ਮੁੱਖੀ ਮੰਕੀਪੌਕਸ ਦੇ ਯਾਤਰੀਆਂ ਦੇ ਟੈਸਟਾਂ ਦੀ ਨਿਗਰਾਨੀ ਕਰਨਗੇ।
ਇਹ ਵੀ ਪੜ੍ਹੋ : ‘ਜੰਮਣ ਵਾਲੀ ਮਾਂ ਤਲਾਕ ਮਗਰੋਂ ਪਤੀ ਤੋਂ ਗੋਦ ਲੈ ਸਕਦੀ ਏ ਆਪਣੀ ਬੱਚੀ’- ਹਾਈਕੋਰਟ ਦਾ ਅਹਿਮ ਫ਼ੈਸਲਾ
ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਦੇ ਰਾਜਾਸਾਂਸੀ ਏਅਰਪੋਰਟ ‘ਤੇ ਰੋਜ਼ਾਨਾ ਛੇ ਤੋਂ ਵੱਧ ਕੌਮਾਂਤਰੀ ਫਲਾਈਟਾਂ ਉਤਰਦੀਆਂ ਹਨ। ਦੁਬਈ, ਸਿੰਗਾਪੁਰ ਤੇ ਬਰਮਿੰਘਮ ਸਣੇ ਕਈ ਦੇਸ਼ਾਂ ਤੋਂ ਯਾਤਰੀ ਇਥੇ ਪਹੁੰਚਦੇ ਹਨ। ਏਅਰਪੋਰਟ ‘ਤੇ ਤਾਇਨਾਤ ਵੱਖ-ਵੱਖ ਏਜੰਸੀਆਂ ਤੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਕਿ ਅਜਿਹਾ ਮਰੀਜ਼ ਮਿਲੇ ਤਾਂ ਉਨ੍ਹਾਂ ਨੂੰ ਕੀ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: