ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਸੰਜੀਵ ਸਾਗਰ ਖਿਲਾਫ਼ ਇੱਕ ਔਰਤ ਨੇ ਜਬਰ-ਜ਼ਨਾਹ ਦੇ ਦੋਸ਼ ਲਾਏ ਹਨ, ਜਿਸ ‘ਤੇ ਦੋਸ਼ੀ ਪੁਲਿਸ ਅਫਸਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੀੜਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਉਹ ਡੀਐਸਪੀ ਸੰਜੀਵ ਸਾਗਰ ਦੇ ਘਰ ਕਿਰਾਏ ਦੇ ਮਕਾਨ ‘ਤੇ ਰਹਿੰਦੀ ਸੀ। ਜਿਥੇ ਉਕਤ ਡੀਐਸਪੀ ਦੇ ਵਲੋਂ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਜਾਂਦਾ ਰਿਹਾ।
ਇਹ ਵੀ ਪੜ੍ਹੋ : CM ਮਾਨ ਨਾਲ ਗੱਲ ਕਰਦਿਆਂ ਕਿਰਨ ਖੇਰ ਦੇ ਮਾਸਕ ਪਹਿਨਣ ਦੀ ਵੀਡੀਓ ਵਾਇਰਲ, MP ਨੇ ਦਿੱਤੀ ਸਫਾਈ
ਪੁਲਿਸ ਵਲੋਂ ਡੀਐਸਪੀ ਸੰਜੀਵ ਸਾਗਰ ਦੇ ਖਿਲਾਫ਼ ਧਾਰਾ 376, 506 ਆਈਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: