ਦੇਸ਼ ਅਤੇ ਦੁਨੀਆ ਦੇ ਮਸ਼ਹੂਰ ਅਰਬਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਪਰਿਵਾਰ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ। ਅਣਪਛਾਤੇ ਕਾਲਰ ਨੇ ਲੈਂਡਲਾਈਨ ਫੋਨ ਤੋਂ ਕਾਲ ਕਰਕੇ ਅੱਜ ਬੁੱਧਵਾਰ ਦੁਸਹਿਰੇ ਵਾਲੇ ਦਿਨ 12.57 ਵਜੇ ਕਾਲ ਕਰਕੇ ਅੰਬਾਨੀ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।
ਅੰਬਾਨੀ ਪਰਿਵਾਰ ਦੇ ਟਰੱਸਟ ਵੱਲੋਂ ਚਲਾਏ ਜਾ ਰਹੇ ਸਰ ਐੱਚ.ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਲੈਂਡ ਲਾਈਨ ਨੰਬਰਾਂ ‘ਤੇ ਕਾਲ ਆਇਆ। ਇਸ ਦੌਰਾਨ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਰਕੇ ਕਾਲ ਕਰਨ ਵਾਲੇ ਨੇ ਹਸਪਤਾਲ ਨੂੰ ਉਡਾਉਣ ਦੀ ਧਮਕੀ ਦਿੱਤੀ।
ਮੁੰਬਈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫੋਨ ਕਰਨ ਵਾਲੇ ਨੇ ਨਾ ਸਿਰਫ ਹਸਪਤਾਲ ਨੂੰ ਉਡਾਉਣ ਦੀ ਧਮਕੀ ਦਿੱਤੀ, ਸਗੋਂ ਅੰਬਾਨੀ ਪਰਿਵਾਰ ਦੇ ਕੁਝ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਵੀ ਕਹੀ ਹੈ। ਜਿਵੇਂ ਹੀ ਮੁੰਬਈ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਦੀ ਇੱਕ ਟੀਮ ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਵੱਡੀ ਪ੍ਰਾਪਤੀ, ਪਹਿਲੀ ਵਾਰ 6 ਮਹੀਨੇ ‘ਚ GST ਕੁਲੈਕਸ਼ਨ 10,000 ਕਰੋੜ ਤੋਂ ਪਾਰ
ਇਸ ਦੌਰਾਨ ਮੁੰਬਈ ਪੁਲਿਸ ਨੇ ਡੀਬੀ ਮਾਰਗ ਪੁਲਿਸ ਸਟੇਸ਼ਨ ‘ਚ ਅਣਪਛਾਤੇ ਬੰਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਲ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ, ਮੁੰਬਈ ਪੁਲਿਸ ਨੇ ਇਸ ਬਾਰੇ ਸਿਰਫ ਇਹ ਦੱਸਿਆ ਹੈ ਕਿ ਧਮਕੀ ਕਾਲ ਕਿਸੇ ਅਣਜਾਣ ਨੰਬਰ ਤੋਂ ਆਈ ਹੈ ਅਤੇ ਅੰਬਾਨੀ ਪਰਿਵਾਰ ਦੁਆਰਾ ਵੱਲੋਂ ਜਾ ਰਹੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਲੈਂਡਲਾਈਨ ਨੰਬਰ ‘ਤੇ ਆਈ ਹੈ। ਫੋਨ ਕਰਨ ਵਾਲੇ ਨੇ ਹਸਪਤਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ ਅਤੇ ਅੰਬਾਨੀ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਪੁਲਿਸ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅੰਬਾਨੀ ਹਸਪਤਾਲ ਦੇ ਲੈਂਡਲਾਈਨ ਨੰਬਰ ‘ਤੇ ਅਜਿਹੀ ਹੀ ਧਮਕੀ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -: