ਪਾਕਿਸਤਾਨ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ ਅਮਰੀਕਾ ਨੇ ਇੱਕ ਅਡਵਾਇਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਤੇ ਫਿਰਕੂ ਹਿੰਸਾ ਨੂੰ ਧਿਆਨ ਵਿੱਚ ਰਖਦੇ ਹੋਏ ਇਸ ਦੇਸ਼ ਦੀ ਯਾਤਰਾ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਵਿਦੇਸ਼ ਵਿਭਾਗ ਨੇ ਆਪਣੀ ਨਵੀਂ ਯਾਤਰਾ ਅਡਵਾਇਜ਼ਰੀ ਵਿੱਚ ਪਾਕਿਸਤਾਨ ਨੂੰ ਯਾਤਰਾ ਦੇ ਲਿਹਾਜ਼ ਨਾਲ ਤੀਸਰੇ ਪੱਧਰ ‘ਤੇ ਰਖਿਆ ਹੈ।
ਅਮਰੀਕਾ ਨੇ ਤਾਜ਼ਾ ਅਡਵਾਇਜ਼ਰੀ ਵਿੱਚ ਆਪਣੇ ਨਾਗਰਿਕਾਂ ਨੂੰ ਅੱਤਵਾਦ ਤੇ ਕਿਡਨੈਪਿੰਗ ਕਰਕੇ ਬਲੂਚਿਸਤਾਨ ਸੂਬੇ ਤੇ ਖੈਬਰ ਪਖਤੂਨਖਵਾ ਸੂਬੇ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਤੇ ਹਥਿਆਰਬੰਦ ਸੰਘਰਸ ਦੇ ਖਦਸ਼ੇ ਦੇ ਮੱਦੇਨਜ਼ਰ ਐੱਲ.ਓ.ਸੀ. ਦੇ ਬਿਲਕੁਲ ਨਾਲ ਲੱਗਦੇ ਇਲਾਕਿਆਂ ਦੀ ਯਾਤਰਾ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ।
ਇਸ ਵਿੱਚ ਕਿਹਾ ਗਿਆ ਕਿ ਅੱਤਵਾਦੀ ਸੰਗਠਨ ਪਾਕਿਸਤਾਨ ਵਿੱਚ ਲਗਾਤਾਰ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ। ਅੱਤਵਾਦ ਦਾ ਇੱਕ ਸਥਾਨਕ ਇਤਿਹਾਸ ਤੇ ਚਰਮਪੰਥੀ ਅਨਸਰਾਂ ਵੱਲੋਂ ਹਿੰਸਾ ਦੇ ਵਿਚਾਰਾਂ ਕਰਕੇ ਨਾਗਰਿਕਾਂ ਦੇ ਨਾਲ-ਨਾਲ ਸਥਾਨਕ ਫੌਜੀਆਂ ਤੇ ਪੁਲਿਸ ‘ਤੇ ਅੰਨ੍ਹੇਵਾਹ ਹਮਲੇ ਕੀਤੇ ਹਨ।
ਕਿਹਾ ਗਿਆ ਹੈ ਕਿ ਅੱਤਵਾਦੀ ਘੱਟ ਜਾਂ ਬਿਨਾਂ ਕਿਸੇ ਚਿਤਾਵਨੀ ਦੇ ਹਮਲਾ ਕਰ ਸਕਦੇ ਹਨ। ਟਰਾਂਸਪੋਰਟ ਕੇਂਦਰਾਂ, ਬਾਜ਼ਾਰਾਂ, ਸ਼ਾਪਿੰਗ ਮਾਲ, ਫੌਜੀ ਇਮਾਰਤਾਂ, ਹਵਾਈ ਅੱਡਿਆਂ, ਯੂਨੀਵਰਸਿਟੀਆਂ, ਸੈਰ-ਸਪਾਟਾ ਵਾਲੀਆਂ ਥਾਵਾਂ, ਸਕੂਲਾਂ, ਹਸਪਤਾਲਾਂ, ਪੂਜਾ ਵਾਲੀਆਂ ਥਾਵਾਂ ਤੇ ਸਰਕਾਰੀ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਅਤੀਤ ਵਿੱਚ ਅਮਰੀਕੀ ਡਿਪਲੋਮੈਟਾਂ ਤੇ ਡਿਪਲੋਮੈਟ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਹੈ। ਪੂਰੇ ਪਾਕਿਸਤਾਨ ਵਿੱਚ ਹਮਲੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਬਲੂਚਿਸਤਾਨ ਤੇ ਕੇਪੀਕੇ ਵਿੱਚ ਹੁੰਦੇ ਹਨ। ਸਾਬਕਾ FATA ਵਿੱਚ ਵੀ ਹੁੰਦੇ ਹਨ। ਵੱਡੇ ਪੱਧਰ ‘ਤੇ ਅੱਤਵਾਦੀ ਹਮਲਿਆਂ ਦੇ ਨਤੀਜੇ ਵਜੋਂ ਕਈ ਲੋਕ ਜ਼ਖਮੀ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸਲਾਹਕਾਰੀ ਵਿ4ਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਕੋਲ ਸੁਰੱਖਿਆ ਮਾਹੌਲ ਕਰਕੇ ਪਾਕਿਸਤਾਨ ਵਿੱਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਦੇਣ ਦੀ ਸੀਮਤ ਸਮਰੱਥਾ ਹੈ। ਪਾਕਿਸਤਾਨ ਅੰਦਰ ਯੂ.ਐੱਸ. ਸਰਕਾਰ ਦੇ ਕਰਮਚਾਰੀਆਂ ਵੱਲੋਂ ਯਾਤਰਾ ‘ਤੇ ਪਾਬੰਦੀਹ ਹੈ ਤੇ ਯੂ.ਐੱਸ. ਸਰਕਾਰ ਦੇ ਕਰਮਚਾਰੀਆਂ ਵੱਲੋਂ ਯੂ.ਐੱਸ. ਡਿਪਲੋਮੈਟ ਸਹੂਲਤਾਂ ਦੇ ਬਾਹਰ ਮੂਵਮੈਂਟ ‘ਤੇ ਵਾਧੂ ਪਾਬੰਦੀ ਸਥਾਨਕ ਹਾਲਾਤਾਂ ਤੇ ਸੁਰੱਖਿਆ ਹਾਲਾਤਾਂ ਦੇ ਆਧਾਰ ‘ਤੇ ਕਿਸੇ ਵੀ ਸਮੇਂ ਲਗਾਏ ਜਾ ਸਕਦੇ ਹਨ, ਜੋ ਅਚਾਨਕ ਬਦਲ ਸਕਦੀ ਹੈ।