ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਬੁੱਧਵਾਰ ਨੂੰ ਯੂਕਰੇਨ ‘ਤੇ ਰੂਸੀ ਹਮਲੇ ਖ਼ਿਲਾਫ਼ ਇੱਕ ਮਤਾ ਲਿਆਇਆ ਗਿਆ, ਜਿਥੇ ਭਾਰਤ ਨੇ ਪਿਛਲੀ ਵਾਰ ਵਾਂਗ ਹੀ ਵੋਟਿੰਗ ਤੋਂ ਖੁਦ ਨੂੰ ਦੂਰ ਰਖਿਆ। ਅਮਰੀਕਾ ਨੇ ਭਾਰਤ ਦੇ ਇਸ ਰੁਖ਼ ‘ਤੇ ਕਿਹਾ ਹੈ ਕਿ ਉਹ ਭਾਰਤ ਨੂੰ ਰੂਸੀ ਹਮਲੇ ਦੀ ਅਲੋਚਨਾ ਕਰਨ ਲਈ ਮਨਾ ਰਿਹਾ ਹੈ ਪਰ ਅਮਰੀਕਾ ਦੀਆਂ ਹੁਣ ਤੱਕ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।
ਅਮਰੀਕਾ ਦੇ ਅਸਿਸਟੈਂਟ ਸਟੇਟ ਸੈਕਟਰੀ ਡੋਨਲਡ ਲੂ ਨੇ ਵਿਦੇਸ਼ ਸਬੰਧ ਕਮੇਟੀ ਦੇ ਸਾਂਸਦਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਯੂਕਰੇਨ ‘ਤੇ ਰੂਸ ਦੀ ਹਮਲਾਵਰਤਾ ਖਿਲਾਫ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵੋਟਿੰਗ ਕਰਨ ਲਈ ਅਮਰੀਕਾ ਭਾਰਤ ਨੂੰ ਮਨਾਉਣ ਦਾ ਕੰਮ ਕਰ ਰਿਹਾ ਹੈ ਪਰ ਭਾਰਤ ਨੇ ਕਈ ਵਾਰ ਹੋਈ ਵੋਟਿੰਗ ਤੋਂ ਖੁਦ ਨੂੰ ਦੂਰ ਰਖਿਆ ਹੈ.
ਲੂ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਭਾਰਤ ਨੂੰ ਸਪੱਸ਼ਟ ਰੁਖ਼ ਅਪਣਾਉਣ, ਰੂਸ ਦੀ ਕਾਰਵਾਈ ਖਿਲਾਫ ਸਟੈਂਡ ਲੈਣ ਦੀ ਬੇਨਤੀ ਕਰਨ ਲਈ ਕੰਮ ਕਰ ਰਹੇ ਹਾਂ, ਪਰ ਅਸੀਂ ਹੁਣ ਤੱਕ ਕੀ ਵੇਖਿਆ ਹੈ? ਅਸੀਂ ਕਈ ਵਾਰ ਭਾਰਤ ਨੂੰ ਵੋਟਿੰਗ ਕਰਨ ਤੋਂ ਪਰਹੇਜ਼ ਕਰਦੇ ਵੇਖਿਆ ਹੈ।’
ਭਾਰਤ ਨੇ ਹਾਲ ਹੀ ਵਿੱਚ ਸੰਯੁਤ ਰਾਸ਼ਟਰ ਦੇ ਇੱਕ ਸੈਸ਼ਨ ਵਿੱਚ ਬਿਨਾਂ ਕਿਸੇ ਦੇਸ਼ ਦਾ ਨਾਂ ਲਏ ਕਿਹਾ ਸੀ ਕਿ ਸਾਰੇ ਦੇਸ਼ਾਂ ਨੂੰ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਲਈ ਸੰਯੁਕਤ ਰਾਸ਼ਟਰ ਚਾਰਟਰ ਦੀ ਪਾਲਣਾ ਕਰਨਾ ਚਾਹੀਦੀ ਹੈ।
ਡੋਲਨਡ ਲੂ ਨੇ ਭਾਰਤ ਦੇ ਇਸ ਸੰਤੁਲਿਤ ਬਿਆਨ ‘ਤੇ ਕਿਹਾ ਕਿ ਅਸੀਂ ਪਿਛਲੇ ਕੁਝ ਦਿਨਾਂ ਵਿੱਚ ਇੱਕ ਦਿਲਚਸਪ ਪ੍ਰਗਤੀ ਵੇਖੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਸਾਰੇ ਦੇਸ਼ਾਂ ਨੂੰ ਹੋਰਨਾਂ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਲਈ ਸੰਯੁਕਤ ਰਾਸ਼ਟਰ ਚਾਰਟਰ ਦਾ ਪਾਲਣ ਕਰਨ ਦਾ ਸੱਦਾ ਦਿੱਤਾ। ਭਾਰਤ ਦਾ ਇਹ ਸੰਦੇਸ਼ ਰੂਸ ਵੱਲੋਂ ਸੰਯੁਕਤ ਰਾਸ਼ਟਰ ਚਾਰਟਰ ਤੇ ਯੂਕਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਦਾ ਇੱਕ ਸਪੱਸ਼ਟ ਸੰਦਰਭ ਹੈ। ਲੂ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਯੂਕਰੇਨ ਨੂੰ ਲੈ ਕੇ ਭਾਰਤੀ ਹਮਰੁਤਬਾ ਨਾਲ ਉੱਚ ਪੱਧਰੀ ਵਾਰਤਾ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਨ੍ਹਾਂ ਕਿਹਾ ਕਿ ਭਾਰਤ ਨੇ ਯੂਕਰੇਨ ਜੰਗ ‘ਤੇ ਆਪਣੀ ਸਥਿਤੀ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਦੋ ਚੀਜ਼ਾਂ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਇਹ ਇਹ ਕਿ ਉਹ ਇਸ ਸੰਘਰਸ਼ ਦਾ ਡਿਪਲੋਮੈਟਿਕ ਹੱਲ ਚਾਹੁੰਦਾ ਹੈ ਤੇ ਦੂਜੀ ਗੱਲ ਜਿਸ ‘ਤੇ ਉਹ ਜ਼ੋਰ ਦੇ ਰਿਹਾ ਹੈ, ਉਹ ਇਹ ਹੈ ਕਿ ਭਾਰਤ ਵਿੱਚ ਅਜੇ ਵੀ ਯੂਕਰੇਨ ਵਿੱਚ 18 ਹਜ਼ਾਰ ਵਿਦਿਆਰਥੀ ਹਨ। ਭਾਰਤ ਵਿਦਿਆਰਥੀਆਂ ਦੀ ਸੁਰੱਖਿਆ ਲਈ ਯੂਕਰੇਨ ਤੇ ਰੂਸ ਦੋਵੇਂ ਸਰਕਾਰਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕੀ ਡਿਪਲੋਮੈਟ ਨੇ ਭਾਰਤ ਵੱਲੋਂ ਯੂਕਰੇਨ ਨੂੰ ਮਨੁੱਖੀ ਮਦਦ ਦਿੱਤੇ ਜਾਣ ‘ਤੇ ਕਿਹਾ ਕਿ ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਭਾਰਤ ਤੋਂ ਯੂਕਰੇਨ ਲਈ ਮਨੁੱਖੀ ਮਦਦ ਭੇਜੇਗੀ। ਇਹ ਅਹਿਮ ਗੱਲ ਹੈ। ਯੂਕਰੇਨ ਦੀ ਲੀਡਰਸ਼ਿਪ ਭਾਰਤ ਨੂੰ ਬੇਨਤੀ ਕਰ ਰਹੀ ਹ ਤੇ ਭਾਰਤ ਯੂਕਰੇਨ ਨੂੰ ਇਹ ਮਦਦ ਭੇਜ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੂਜੀ ਗੱਲ ਭਾਰਤ ਨੇ ਸੰਯੁਕਤ ਰਾਸਟਰ ਦੇ ਸੈਸ਼ਨ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੂੰ ਦੂਜੇ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਲਈ ਸੰਯੁਕਤ ਰਾਸ਼ਟਰ ਚਾਰਟਰ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਰੂਸ ਦੀ ਅਲੋਚਨਾ ਨਹੀਂ ਸੀ, ਪਰ ਰੂਸ ਵੱਲੋਂ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਤੇ ਯੂਕਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਦੇ ਸੰਬੰਧ ਵਿੱਚ ਦਿੱਤਾ ਗਿਆ ਸਪੱਸ਼ਟ ਸੰਦੇਸ਼ ਸੀ।