ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਪੂਰੀ ਦੁਨੀਆ ਵਿੱਚ ਧਾਕ ਜਮਾਈ। ਇਸ ਲੰਮੇ ਚੱਲੇ ਸੰਘਰਸ਼ ਵਿੱਚ ਕਈ ਕਿਸਾਨਾਂ ਦੀ ਜਾਨ ਗਈ, ਪਰ ਕਿਸਾਨ ਡਟੇ ਰਹੇ। ਕਿਸਾਨਾਂ ਦੇ ਇਸ ਬੇਮਿਸਾਲ ਸੰਘਰਸ਼ ਨੂੰ ਵਿਖਾਉਣ ਲਈ ਅਮਰੀਕੀ ਫਿਲਮਸਾਜ਼ ਬੇਦੋਬਰਾਤਾ ਪੇਨ ਇੱਕ ਡਾਕਮੈਂਟਰੀ ਬਣਾਉਣ ਜਾ ਰਹੇ ਹਨ।
ਅਮਰੀਕਾ ਦੇ ਉੱਘੇ ਡਾਕੂਮੈਂਟਰੀ ਫਿਲਮਸਾਜ਼ ਤੇ ਨਾਸਾ ਦੇ ਸਾਬਕਾ ਵਿਗਿਆਨੀ ਬੇਦੋਬਰਾਤਾ ਪੇਨ ਸ਼ਨੀਵਾਰ ਨੂੰ ਡਾਕੂਮੈਂਟਰੀ ਫਿਲਮ ਸ਼ੂਟ ਕਰਨ ਲਈ ਟਿਕਰੀ ਬਾਰਡਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਮੋਰਚੇ ਦੇ ਆਗੂਆਂ ਸਣੇ ਲੋਕਾਂ ਨਾਲ ਅੰਦੋਲਨ ਬਾਰੇ ਗੱਲਬਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਬੇਦੋਬਰਾਤਾ ਕਿਸਾਨ ਅੰਦੋਲਨ ਦੌਰਾਨ ਹੀ ਅਮਰੀਕਾ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਤਬਾਹ ਕਰਨ ਬਾਰੇ ਪਹਿਲਾਂ ਵੀ ਡਾਕੂਮੈਂਟਰੀ ਫਿਲਮ ਬਣਾ ਚੁੱਕੇ ਹਨ, ਜਿਸ ਵਿੱਚ ਭਾਰਤੀ ਕਿਸਾਨਾਂ ਨੂੰ ਇਹ ਮੈਸੇਜ ਦਿੱਤਾ ਗਿਆ ਕਿ ਕਿਵੇਂ ਅਮਰੀਕਾ ਵਿੱਚ ਖੇਤੀ ਸੁਧਾਰਾਂ ਦੇ ਨਾਮ ’ਤੇ ਕਿਸਾਨੀ ਨੂੰ ਤਬਾਹ ਕਰਕੇ ਜ਼ਮੀਨਾਂ ਮਲਟੀਨੈਸ਼ਨਲ ਕੰਪਨੀਆਂ ਹਵਾਲੇ ਕਰ ਦਿੱਤੀਆਂ ਗਈਆਂ। ਅਮਰੀਕਾ ਦੇ ਕਿਸਾਨਾਂ ਨੇ ਭਾਰਤ ਵਿੱਚ ਚੱਲ ਰਹੇ ਅੰਦੋਲਨ ਦੀ ਡਟਵੀਂ ਸਪੋਰਟ ਕੀਤੀ ਤੇ ਡਟੇ ਰਹਿਣ ਦਾ ਸੁਨੇਹਾ ਭੇਜਿਆ।
ਇਹ ਵੀ ਪੜ੍ਹੋ : ‘ਧਰਨਿਆਂ ਵਾਲੀ ਸਿਆਸਤ’ ‘ਤੇ ਬੋਲੇ ਸਿਰਸਾ- ‘ਸਿੱਧੂ-ਕੇਜਰੀਵਾਲ ਦੋਵੇਂ ‘ਢੋਂਗੀ’, ਆਪਣੀ ਰਾਜਨੀਤੀ ਚਮਕਾ ਰਹੇ’