ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ਵਿਚ ਜੀ-20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਪੌੜੀਆਂ ‘ਤੇ ਲੜਖੜਾ ਗਏ ਤੇ ਡਿਗਦੇ-ਡਿਗਦੇ ਬਚੇ। ਹਾਲਾਂਕਿ ਉਨ੍ਹਾਂ ਨਾਲ ਚੱਲ ਰਹੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ।
ਦੱਸ ਦੇਈਏ ਕਿ ਜੀ-20 ਸਿਖਰ ਸੰਮੇਲਨ ਦੇ ਦੂਜੇ ਦਿਨ ਅੱਜ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਵੀ ਬਾਲੀ ਵਿਚ ਮੈਂਗ੍ਰੋਵ ਜੰਗਲ ਪਹੁੰਚੇ। ਉਸ ਦੌਰਾਨ ਉਨ੍ਹਾਂ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਅਮਰੀਕੀ ਰਾਸ਼ਟਰਪਤੀ ਲੜਖੜਾਉਂਦੇ ਨਜ਼ਰ ਆ ਰਹੇ ਹਨ।
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੋਵੇਂ ਨੇਤਾ ਬਾਲੀ ਵਿਚ ਮੈਂਗ੍ਰੋਵ ਜੰਗਲ ਦਾ ਦੌਰਾ ਕਰਨ ਪਹੁੰਚੇ ਸਨ ਉਸੇ ਸਮੇਂ ਪੌੜੀਆਂ ‘ਤੇ ਬਾਇਡੇਨ ਦਾ ਪੈਰ ਅਟਕ ਗਿਆ ਪਰ ਜੋਕੋ ਵਿਡੋਡੋ ਨੇ ਸਮੇਂ ‘ਤੇ ਉਨ੍ਹਾਂ ਦਾ ਹੱਥ ਫੜਕੇ ਉਨ੍ਹਾਂ ਨੂੰ ਡਿੱਗਣ ਤੋਂ ਬਚਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਜੋ ਬਾਇਡੇਨ ਪੌੜੀਆਂ ਤੋਂ ਲੜਖੜਾਏ ਹੋਣ। ਇਸ ਤੋਂ ਪਹਿਲਾਂ ਉਹ ਜਹਾਜ਼ ਦੀਆਂ ਪੌੜੀਆਂ ਚੜ੍ਹਦੇ ਸਮੇਂ ਲੜਖੜਾ ਕੇ ਡਿੱਗ ਗਏ ਸਨ। ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਬਾਇਡੇਨ ਜਹਾਜ਼ ਦੀਆਂ ਪੌੜੀਆਂ ਚੜ੍ਹਦੇ ਸਮੇਂ ਤਿੰਨ ਵਾਰ ਲੜਖੜਾ ਗਏ ਸਨ। ਇਸ ਦੌਰਾਨ ਉਹ ਪੌੜੀਆਂ ਹੋਏ ਤਿੰਨ ਵਾਰ ਡਿੱਗੇ ਵੀ ਸਨ। ਹਾਲਾਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਆਈ ਸੀ।