ਅਮਿਤਾਭ ਬੱਚਨ ਨੇ ਆਪਣਾ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਠੀਕ ਹਨ ਤੇ ਹੌਲੀ-ਹੌਲੀ ਰਿਕਵਰ ਕਰ ਰਹੇ ਹਨ ਪਰ ਸੈੱਟ ‘ਤੇ ਵਾਪਸੀ ਡਾਕਟਰ ਦੀ ਸਲਾਹ ‘ਤੇ ਹੀ ਕਰਨਗੇ। ਦੱਸ ਦੇਈਏ ਕਿ ਉਹ ਆਪਣੀ ਫਿਲਮ ‘ਪ੍ਰਾਜੈਕਟ-K’ ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਨ ਸ਼ੂਟ ਕਰਦੇ ਹੋਏ ਜ਼ਖਮੀ ਹੋ ਗਏ ਹਨ।
ਬਿਗ ਬੀ ਨੇ ਲਿਖਿਆ, ‘ਤੁਹਾਡੇ ਸਾਰਿਆਂ ਦਾ ਬਹੁਤ ਸਾਰਾ ਪਿਆਰ ਤੇ ਧੰਨਵਾਦ। ਤੁਹਾਡੀ ਚਿੰਤਾ ਤੇ ਸ਼ੁੱਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ। ਤੁਹਾਡੀਆਂ ਦੁਆਵਾ ਹੀ ਮੇਰੇ ਲਈ ਇਲਾਜ ਹਨ। ਮੇਰੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਇਸ ਵਿਚ ਸਮਾਂ ਲੱਗੇਗਾ। ਡਾਕਟਰਾਂ ਨੇ ਜੋ ਵੀ ਸਲਾਹ ਦਿੱਤੀ ਹੈ, ਮੈਂ ਉਸ ਨੂੰ ਪੂਰੀ ਤਰ੍ਹਾਂ ਤੋਂ ਫਾਲੋ ਕਰ ਰਿਹਾ ਹਾਂ। ਸਾਰੇ ਕੰਮ ਬੰਦ ਹੋ ਗਏ ਹਨ ਤੇ ਹੈਲਥ ਵਿਚ ਸੁਧਾਰ ਹੋਣ ਤੇ ਡਾਕਟਰ ਦੀ ਪਰਮਿਸ਼ਨ ਦੇ ਬਾਅਦ ਹੀ ਕੰਮ ‘ਤੇ ਵਾਪਸੀ ਹੋਵੇਗੀ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਹੀ ਅਮਿਤਾਭ ਨੇ ਸਾਰਿਆਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੋਲੀ ਦੇ ਰੰਗ ਤੁਹਾਡੇ ਜੀਵਨ ਵਿਚ ਬਹੁਤ ਸਾਰੇ ਰੰਗ ਲੈ ਕੇ ਆਉਣ।
ਇਸ ਦਰਮਿਆਨ ਅਜੇ ਦੇਵਗਨ ਨੇ ਬਿਗ ਬੀ ਦੀ ਤਾਰੀਫ ਕੀਤੀ। ਫਿਲਮ ਭੋਲਾ ਦੇ ਟ੍ਰੇਲਰ ਲਾਂਚ ‘ਤੇ ਉਨ੍ਹਾਂ ਦੱਸਿਆ ਕਿ 1998 ਵਿਚ ਆਈ ਫਿਲਮ ‘ਮੇਜਰ ਸਾਬ੍ਹ’ ਦੇ ਇਕ ਐਕਸ਼ਨ ਸੀਨ ਵਿਚ ਅਮਿਤਾਭ ਬੱਚਨ 30 ਫੁੱਟ ਦੀ ਉਚਾਈ ਤੋਂ ਛਲਾਂਗ ਲਗਾ ਚੁੱਕੇ ਹਨ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਤੇਜ਼ ਰਫਤਾਰ ਕਾਰ ਨੇ 10 ਲੋਕਾਂ ਨੂੰ ਕੁਚਲਿਆ, 5 ਦੀ ਮੌਕੇ ‘ਤੇ ਹੋਈ ਮੌਤ
ਅਜੇ ਨੇ ਕਿਹਾ, ‘ਅਮਿਤਾਭ ਸਰ ਨੇ ਮੈਨੂੰ ਕਿਹਾ ਕਿ ਅਸੀਂ 30 ਫੁੱਟ ਤੋਂ ਛਲਾਂਗ ਲਗਾਵਾਂਗੇ। ਇਹ ਲਗਭਗ ਤਿੰਨ ਮੰਜ਼ਿਲ ਜਿੰਨਾ ਉਚਾ ਸੀ। ਮੈਂ ਉਨ੍ਹਾਂ ਨੂੰ ਇਹ ਸੀਨ ਨਾ ਕਰਨ ਦੀ ਸਲਾਹ ਦਿੱਤੀ ਸੀ ਇਹ ਰਾਤ ਦਾ ਸੀਨ ਸੀ ਮੈਂ ਕਿਹਾ ਕਿ ਅਸੀਂ ਇਸ ਨੂੰ ਡੁਪਲੀਕੇਟ ਨਾਲ ਕੰਮ ਚਲਾ ਸਕਦੇ ਹਾਂ ਪਰ ਉਨ੍ਹਾਂ ਕਿਹਾ ਕਿ ਇਸ ਨੂੰ ਅਸੀਂ ਹੀ ਸ਼ੂਟ ਕਰਦੇ ਹਾਂ। ਸਾਨੂੰ ਉਦੋਂ ਸੱਟ ਲੱਗ ਗਈ ਸੀ। ਹਾਲਾਂਕਿ ਸੀਨ ਕਰਨ ਦਾ ਉਤਸ਼ਾਹ ਜ਼ਰੂਰ ਸੀ।
ਵੀਡੀਓ ਲਈ ਕਲਿੱਕ ਕਰੋ -: