ਅੰਮ੍ਰਿਤਸਰ ਏਅਰਪੋਰਟ ‘ਤੇ ਕੌਫੀ ਆਊਟਲੈਟ ‘ਤੇ ਕਾਕਰੋਚਾਂ ਦੀ ਭਰਮਾਰ ਹੈ। ਗਾਹਕ ਨੇ ਕੌਫੀ ਖਰੀਦਣ ਵੇਲੇ ਪੂਰੇ ਆਊਟਲੈੱਟ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਗਾਹਕ ਨੇ ਕਾਰਵਾਈ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਵੀ ਲਿਖਿਆ ਹੈ।
ਗਾਹਕ ਨੇ ਸ਼ੁੱਕਰਵਾਰ ਸ਼ਾਮ ਨੂੰ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵਿਦੇਸ਼ ਜਾ ਰਹੇ ਸਰਵਪ੍ਰੀਤ ਸਿੰਘ ਨੇ ਕਿਹਾ – ਅੰਮ੍ਰਿਤਸਰ ਏਅਰਪੋਰਟ ‘ਤੇ ਅੰਤਰਰਾਸ਼ਟਰੀ ਕੌਫੀ ਬ੍ਰਾਂਡ ਦੇ ਸਫਾਈ ਮਾਪਦੰਡਾਂ ਨੂੰ ਦੇਖ ਕੇ ਮੈਂ ਹੈਰਾਨ ਹਾਂ। ਅਗਲੀ ਵਾਰ ਬਿਹਤਰ ਭਾਰਤ ਦੀ ਉਮੀਦ ਹੋਵੇਗੀ।
ਹੈਰਾਨੀ ਦੀ ਗੱਲ ਹੈ ਕਿ ਇਸ ਆਊਟਲੈਟ ‘ਤੇ ਆਮ ਕੌਫੀ ਵੀ 180 ਰੁਪਏ ‘ਚ ਮਿਲਦੀ ਹੈ ਪਰ ਇਸ ਮਹਿੰਗੀ ਕੌਫੀ ਨੂੰ ਪਰੋਸਣ ਵਾਲੀ ਕਰੌਕਰੀ ‘ਤੇ ਕਾਕਰੋਚ ਘੁੰਮਦੇ ਦਿਖਾਈ ਦਿੰਦੇ ਹਨ। ਇਹ ਆਊਟਲੈਟ ਏਅਰਪੋਰਟ ਟਰਮੀਨਲ ਦੇ ਅੰਦਰ ਬਣਾਇਆ ਗਿਆ ਹੈ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਯਾਤਰੀ ਇੱਥੋਂ ਕੌਫੀ ਅਤੇ ਸਨੈਕਸ ਖਰੀਦਦੇ ਹਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਰਾਹਤ ਭਰੀ ਖ਼ਬਰ, ਠੱਗੀ ਦੇ ਸ਼ਿਕਾਰ ਭਾਰਤੀ ਵਿਦਿਆਰਥੀਆਂ ਦੇ ‘ਦੇਸ਼ ਨਿਕਾਲੇ’ ‘ਤੇ ਲੱਗੀ ਰੋਕ
ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਦੱਸਿਆ ਕਿ ਇਹ ਆਊਟਲੈੱਟ ਏਅਰਪੋਰਟ ਅਥਾਰਟੀ ਵੱਲੋਂ ਠੇਕੇ ’ਤੇ ਦਿੱਤੇ ਗਏ ਹਨ, ਪਰ ਜੋ ਐਮਓਯੂ ਸਾਈਨ ਕੀਤਾ ਗਿਆ ਹੈ, ਉਸ ਵਿੱਚ ਸਫਾਈ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਗਿਆ ਹੈ।
ਵੀਡੀਓ ਦੇ ਆਧਾਰ ‘ਤੇ ਜਾਂਚ ਕੀਤੀ ਜਾਵੇਗੀ। ਜੇ ਆਊਟਲੈਟ ‘ਤੇ ਸੁਧਾਰ ਸੰਭਵ ਹੈ, ਤਾਂ ਇਹ ਨੋਟਿਸ ਦੇ ਕੇ ਕੀਤਾ ਜਾਵੇਗਾ, ਨਹੀਂ ਤਾਂ ਇਕਰਾਰਨਾਮਾ ਰੱਦ ਕਰ ਦਿੱਤਾ ਜਾਵੇਗਾ। ਏਅਰਪੋਰਟ ਅਥਾਰਟੀ ਸਫਾਈ ਨਾਲ ਸਮਝੌਤਾ ਨਹੀਂ ਕਰ ਸਕਦੀ।
ਵੀਡੀਓ ਲਈ ਕਲਿੱਕ ਕਰੋ -: