ਅੰਮ੍ਰਿਤਸਰ ਵਿੱਚ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਮ੍ਰਿਤਕ ਦੇਹ ਦਾ ਅੱਜ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਈ ਅਹਿਮ ਗੱਲਾਂ ਸਾਹਮਣੇ ਆਇਆ ਹਨ, ਪਰ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਹੁਣ ਡਾਕਟਰਾਂ ਵੱਲੋਂ ਮ੍ਰਿਤਕ ਦੀ ਉਂਗਲੀ ਕੱਟ ਕੇ ਰੱਖੀ ਗਈ ਤਾਂ ਜੋ ਬਾਇਓਮੈਟਰਿਕ ਜ਼ਰੀਏ ਉਸ ਦੀ ਪਛਾਣ ਕੀਤੀ ਜਾ ਸਕੇ ਅਤੇ ਇਸ ਨਾਲ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿੱਚ ਮਦਦ ਮਿਲੇਗੀ ਕਿ ਉਹ ਕਿੱਥੋਂ ਦਾ ਸੀ, ਕਿਸ ਕੋਲ ਰਹਿੰਦਾ ਸੀ ਅਤੇ ਕਿਸ ਨੇ ਭੇਜਿਆ ਇਹ ਸਾਰੀ ਚੇਨ ਖੁੱਲ੍ਹ ਸਕੇਗੀ।
ਪੋਸਟ ਮਾਰਟਮ ਰਿਪੋਰਟ ਮੁਤਾਬਕ ਮ੍ਰਿਤਕ ਦੇ ਸਿਰ ‘ਤੇ ਡੂੰਘੀ ਸੱਟ ਲੱਗੀ ਹੋਈ ਸੀ। ਅਜਿਹਾ ਲੱਗ ਰਿਹਾ ਸੀ, ਜਿਵੇਂ ਕਿਸੇ ਲੋਹੇ ਦੀ ਚੀਜ਼ ਨਾਲ ਵਾਰ ਕੀਤਾ ਗਿਆ ਸੀ, ਉਹ ਲੋਹੇ ਦੀ ਚੀਜ਼ ਕੜਾ ਜਾਂ ਕੁਝ ਹੋਰ ਵੀ ਹੋ ਸਕਦਾ ਹੈ। ਉਸ ਦੇ ਸਰੀਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸਨ। ਸਰੀਰ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਸੀ, ਜਿਥੇ ਸੱਟਾਂ ਦੇ ਨਿਸ਼ਾਨ ਨਾ ਹੋਣ।
ਉਸ ਦੇ ਸਰੀਰ ਦੀਆਂ ਸਾਰੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ। ਡਾਕਟਰਾਂ ਵੱਲੋਂ ਮ੍ਰਿਤਕ ਦੇਹ ਦੀ ਉਂਗਲ ਕੱਟ ਕੇ ਫਿਲੌਰ ਸਥਿਤ ਫੋਰੈਂਸਿਕ ਲੈਬ ਵਿੱਚ ਭੇਜੀ ਜਾਏਗੀ। ਉਂਗਲੀ ਰਾਹੀਂ ਇੱਕ ਵਾਰ ਫਿਰ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਥੇ ਹੀ ਡੀ.ਐੱਨ.ਏ. ਟੈਸਟ ਲਈ ਛਾਤੀ ਤੋਂ ਹੱਡੀ ਵੀ ਲਈ ਗਈ ਹੈ। ਦੱਸ ਦੇਈਏ ਕਿ ਇਸ ਘਟਨਾ ਦੇ ਤਿੰਨ ਦਿਨ ਬਾਅਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਦੀ ਫਿੰਗਰ ਪ੍ਰਿੰਟਸ ਆਧਾਰ ਕਾਰਡ ਡਾਟਾਬੇਸ ਨਾਲ ਮੈਚ ਨਹੀਂ ਕੀਤੇ ਸਨ, ਜਿਸ ‘ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਾਂ ਤਾਂ ਕਿਸੇ ਨੇ ਆਧਾਰ ਕਾਰਡ ਰਿਕਾਰਡ ਨਾਲ ਛੇੜਛਾੜ ਕੀਤੀ ਹੈ, ਜਾਂ ਉਸ ਨੇ ਆਧਾਰ ਕਾਰਡ ਬਣਵਾਇਆ ਹੀ ਨਾ ਹੋਵੇ।
ਦੁਪਹਿਰ ਤਕਰੀਬਨ ਸਾਢੇ ਬਾਰ੍ਹਾਂ ਵਜੇ ਸਿਵਲ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਡਾਕਟਰ ਆਸ਼ੀਸ਼ ਸ਼ਰਮਾ, ਡਾ. ਕੁਲਵਿੰਦਰ, ਡਾ. ਰਵੀ ਤੇਜਪਾਲ, ਡਾ. ਜੈਸਮੀਨ ਤੇ ਡਾ. ਅਰਸ਼ਦੀਪ ਸਿੰਘ ਵਾਲੇ ਮੈਡੀਕਲ ਬੋਰਡ ਨੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜਿਸ ਦੀ ਬਾਕਾਇਦਾ ਵੀਡੀਓਗ੍ਰਾਫੀ ਕੀਤੀ ਗਈ।
ਪੋਸਟਮਾਰਟਮ ਤੋਂ ਬਾਅਦ ਸਖਤ ਸੁਰੱਖਿਆ ਵਿਚਾਲੇ ਮ੍ਰਿਤਕ ਦੇਹ ਨੂੰ ਦੁਰਗਿਆਣਾ ਤੀਰਥ ਸਥਿਤ ਸ਼ਿਵਪੁਰੀ ਧਾਮ ਲਿਜਇਆ ਗਿਆ, ਜਿਥੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਹ ਵੀ ਪੜ੍ਹੋ : ਇੰਨੀ ਇਨਕਮ ਹੈ ਤਾਂ ਜ਼ੀਰੋ ਟੈਕਸ, FD ਤੋਂ 50 ਹਜ਼ਾਰ ਦੀ ਕਮਾਈ ‘ਤੇ ਵੀ ਛੋਟ, ਜਾਣੋ ਫਾਇਦੇ ਦੀਆਂ ਗੱਲਾਂ