ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਬੰਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਰੇਲਗੱਡੀ ‘ਚ ਸਫਰ ਕਰ ਰਹੇ ਲੋਹੇ ਦੀ ਰਾਡ 35 ਸਾਲਾ ਬੰਦੇ ਦੀ ਧੌਣ ਦੇ ਆਰ-ਪਾਰ ਹੋ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਨੀਲਾਂਚਲ ਐਕਸਪ੍ਰੈਸ ਵਿੱਚ ਸਫ਼ਰ ਦੌਰਾਨ ਅਲੀਗੜ੍ਹ ਨੇੜੇ ਵਾਪਰੀ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਰੇਲਵੇ ਟਰੈਕ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਕਿਸੇ ਨੇ ਲਾਪਰਵਾਹੀ ਨਾਲ ਲੋਹੇ ਦੀ ਰਾਡ ਉਥੇ ਰਖ ਦਿੱਤੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਟੀਮ ਮੌਕੇ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਟਨਾ ਕਾਰਨ ਕਾਫੀ ਦੇਰ ਤੱਕ ਟ੍ਰੈਕ ‘ਤੇ ਟਰੇਨਾਂ ਦੀ ਆਵਾਜਾਈ ਠੱਪ ਰਹੀ। ਇਸ ਕਾਰਨ ਰੇਲਵੇ ਯਾਤਰੀਆਂ ਨੂੰ ਕੁਝ ਸਮੇਂ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਅਲੀਗੜ੍ਹ ਜ਼ਿਲੇ ਦੇ ਸੋਮਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ‘ਤੇ ਵਾਪਰੀ। ਨੀਲਾਂਚਲ ਐਕਸਪ੍ਰੈਸ ਟ੍ਰੇਨ ਦੇ ਦੂਜੇ ਡੱਬੇ ਦੀ ਸੀਟ ਨੰਬਰ 15 ‘ਤੇ ਸਫਰ ਕਰ ਰਹੇ ਇਕ ਯਾਤਰੀ ਦੀ ਗਰਦਨ ‘ਚੋਂ ਲੋਹੇ ਦੀ ਰਾਡ ਆਰ-ਪਾਰ ਹੋ ਗਈ, ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਯਾਤਰੀ ਸੁਲਤਾਨਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸੂਚਨਾ ਮਿਲਣ ‘ਤੇ ਆਰਪੀਐਫ, ਸੀਆਰਪੀਐਫ ਅਤੇ ਰੇਲਵੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਘਟਨਾ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।
ਉੱਤਰ ਮੱਧ ਰੇਲਵੇ ਦੇ ਸੀਪੀਆਰਓ ਹਿਮਾਂਸ਼ੂ ਸ਼ੇਖਰ ਨੇ ਦੱਸਿਆ ਕਿ ਇਹ ਘਟਨਾ ਕਰੀਬ 9.30 ਵਜੇ ਵਾਪਰੀ ਜਦੋਂ ਨੀਲਾਂਚਲ ਐਕਸਪ੍ਰੈੱਸ ਸੋਨਮਾਥ ਸਟੇਸ਼ਨ ਤੋਂ ਲੰਘ ਰਹੀ ਸੀ। ਅਚਾਨਕ ਇੱਕ ਲੋਹੇ ਦੀ ਰਾਡ ਟ੍ਰੇਨ ਦਾ ਸ਼ੀਸ਼ ਤੋੜਦੇ ਹੋਏ ਅੰਦਰ ਵੜੀ ਅਤੇ ਇੱਕ ਯਾਤਰੀ ਜੋਕਿ ਸੀਟ ‘ਤੇ ਬੈਠਾ ਹੋਇਆ ਸੀ ਉਸ ਦੀ ਧੌਣ ਦੇ ਪਾਰ ਹੋ ਗਈ, ਜਿਸ ਵਿੱਚ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਕਲੇਸ਼ ਕਰਕੇ ਹੋਮਗਾਰਡ ਜਵਾਨ ਨੇ ਸਾੜੀ ਪਤਨੀ, ਮਾਂ ਦੀ ਲਾਸ਼ ਵੇਖ ਸਕੂਲੋਂ ਪਰਤੇ ਬੱਚਿਆਂ ਦੇ ਉੱਡੇ ਹੋਸ਼
ਸੂਚਨਾ ਮਿਲੀ ਸੀ ਕਿ ਅਗਲੇ ਜਨਰਲ ਕੋਚ ‘ਚ ਸਵਾਰ ਇਕ ਯਾਤਰੀ ਜ਼ਖਮੀ ਹੋ ਗਿਆ ਹੈ। ਇਸ ਸੂਚਨਾ ‘ਤੇ ਆਰਪੀਐਫ ਅਤੇ ਜੀਆਰਪੀ ਦੇ ਨਾਲ ਸਾਰੇ ਰੇਲਵੇ ਕਰਮਚਾਰੀ ਉੱਥੇ ਪਹੁੰਚ ਗਏ। ਇੰਜਣ ਤੋਂ ਬਾਅਦ ਦੂਜੇ ਕੋਚ ਦੀ ਸੀਟ ਨੰਬਰ-15 ‘ਤੇ ਇਕ ਯਾਤਰੀ ਮ੍ਰਿਤਕ ਪਾਇਆ ਗਿਆ। ਉਸ ਦੇ ਖੱਬੇ ਪਾਸਿਓਂ ਇੱਕ ਰਾਡ ਆਰ-ਪਾਰ ਹੋਈ ਸੀ, ਜੋ ਉਸ ਦੇ ਸੱਜੇ ਪਾਸਿਓਂ ਬਾਹਰ ਆ ਗਈ ਸੀ। ਇਸ ਕਾਰਨ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਦੋਂ ਅਤੇ ਕਿੱਥੇ ਵਾਪਰੀ। ਹੁਣ ਤੱਕ ਮਿਲੀ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: