ਜੈਸ਼੍ਰੀਰਾਮ ਦੀ ਥਾਂ ਜੈ ਸੀਆਰਾਮ ਬੋਲਣ ਵਾਲੇ ਬਿਆਨ ‘ਤੇ ਬੀਜੇਪੀ ਰਾਹੁਲ ਗਾਂਧੀ ‘ਤੇ ਨਿਸ਼ਾਨੇ ਵਿੰਨ੍ਹ ਰਹੀ ਹੈ। ਹੁਣ ਭਾਜਪਾ ਦੇ ਸੀਨੀਅਰ ਨੇਤਾ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਰਾਹੁਲ ਦੇ ਬਿਆਨ ‘ਤੇ ਪਲਟਵਾਰ ਕੀਤਾ। ਅਨਿਲ ਵਿੱਜ ਨੇ ਕਿਹਾ ਕਿ ਰਾਹੁਲ ਗਾਂਧੀ ਵਿਦੇਸ਼ੀ ਹਨ ਜਾਂ ਭਾਰਤੀ, ਪਹਿਲਾਂ ਇਹ ਤਾਂ ਪਤਾ ਲੱਗ ਜਾਏ? ਜੈ ਸੀਆਰਾਮ ਵੀ ਲੋਕ ਕਰਦੇ ਹਨ ਤੇ ਜੈ ਸ਼੍ਰੀਰਾਮ ਵੀ ਕਰਦੇ ਹਨ।
ਹਰਿਆਣਾ ਦੇ ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਮ ਨੂੰ ਕਾਲਪਨਿਕ ਦੱਸਿਆ ਸੀ। ਰਾਮਸੇਤੂ ਨੂੰ ਵੀ ਕਾਲਪਨਿਕ ਦੱਸਿਆ ਸੀ। ਹਰ ਕਦਮ ‘ਤੇ ਰਾਮ ਜੀ ਨੂੰ ਲੋਕਾਂ ਦੇ ਮਨਾਂ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ।
ਦਰਅਸਲ ਸ਼ੁੱਕਰਵਾਰ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿੱਚ ਕਿਹਾ ਸੀ ਕਿ ਭਾਜਪਾ ਅਤੇ ਆਰਐਸਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਦੇ ਲੋਕ ਭਗਵਾਨ ਰਾਮ ਵਾਂਗ ਆਪਣੀ ਜ਼ਿੰਦਗੀ ਨਹੀਂ ਜੀਉਂਦੇ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਜੈ ਸੀਆਰਾਮ ਦਾ ਮਤਲਬ ਸੀਤਾ ਅਤੇ ਰਾਮ ਇੱਕ ਹਨ ਅਤੇ ਭਗਵਾਨ ਰਾਮ ਸੀਤਾ ਦੇ ਸਨਮਾਨ ਲਈ ਲੜੇ ਸਨ। ਜੈ ਸ਼੍ਰੀ ਰਾਮ ਦਾ ਮਤਲਬ ਭਗਵਾਨ ਰਾਮ ਦੀ ਜੈ ਹੈ, ਪਰ ਭਾਜਪਾ ਅਤੇ ਆਰਐਸਐਸ ਵਾਲੇ ਭਗਵਾਨ ਰਾਮ ਵਰਗਾ ਜੀਵਨ ਨਹੀਂ ਜੀ ਰਹੇ ਹਨ ਅਤੇ ਔਰਤਾਂ ਦੇ ਸਨਮਾਨ ਲਈ ਨਹੀਂ ਲੜ ਰਹੇ ਹਨ। ਭਗਵਾਨ ਰਾਮ ਨੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਆਦਰ ਦਿੱਤਾ ਅਤੇ ਹਰ ਕਿਸੇ ਦੀ ਮਦਦ ਕੀਤੀ। ਭਾਜਪਾ-ਆਰਐਸਐਸ ਵਾਲੇ ਇਸ ਭਾਵਨਾ, ਇਸ ਤਰ੍ਹਾਂ ਦੀ ਜੀਵਨ ਸ਼ੈਲੀ ਨੂੰ ਨਹੀਂ ਅਪਣਾਉਂਦੇ।
ਇਹ ਵੀ ਪੜ੍ਹੋ : ਖੁਸ਼ਖਬਰੀ, ਕੈਨੇਡਾ ‘ਚ ਵਰਕ ਪਰਮਿਟ ਵਾਲਿਆਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ
ਰਾਹੁਲ ਗਾਂਧੀ ਨੇ ਕਿਹਾ ਸੀ ਕਿ ਬੀਜੇਪੀ-ਆਰਐਸਐਸ ਵਿੱਚ ਸਿਰਫ਼ ਸ੍ਰੀਰਾਮ ਹੀ ਬੋਲਿਆ ਜਾਂਦਾ ਹੈ ਅਤੇ ਸੀਆਰਾਮ ਵਰਗੇ ਸ਼ਬਦ ਆਰ.ਐੱਸ.ਐੱਸ. ਅਤੇ ਭਾਜਪਾ ਵਾਲੇ ਨਹੀਂ ਬੋਲਦੇ ਕਿਉਂਕਿ ਉਹ ਔਰਤਾਂ ਦੀ ਇੱਜ਼ਤ ਨਹੀਂ ਕਰਦੇ। ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਦੇ ਨੇਤਾ ਭੜਕ ਗਏ ਹਨ ਅਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਸਨਾਤਨ ਧਰਮ ਨਾਲ ਪਾਖੰਡ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: