ਆਪਣੇ ਦੋਸਤ ਨੂੰ ਮਿਲਣ ਲਈ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਦੇ ਵੀਜ਼ਾ ਦੀ ਮਿਆਦ ਗੁਆਂਢੀ ਦੇਸ਼ ਨੇ ਅਗਲੇ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ। ਨਸਰੁੱਲਾ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਨਸਰੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਜੂ ਦਾ ਵੀਜ਼ਾ ਵਧਾਉਣ ਲਈ ਗ੍ਰਹਿ ਮੰਤਰਾਲੇ ਗਿਆ ਸੀ, ਜਿਸ ਵਿੱਚ ਉਸ ਨੇ ਅੰਜੂ ਦਾ ਵੀਜ਼ਾ ਅਗਲੇ ਇੱਕ ਸਾਲ ਲਈ ਵਧਾਉਣ ਦੀ ਬੇਨਤੀ ਕੀਤੀ ਹੈ।
ਉਸ ਨੇ ਦੱਸਿਆ ਕਿ ਉਸ ਕੋਲੋਂ ਵੀਜ਼ਾ ਵਧਾਉਣ ਲਈ ਜੋ ਦਸਤਾਵੇਜ਼ ਮੰਗੇ ਗਏ ਸਨ, ਉਨ੍ਹਾਂ ਨੂੰ ਮੁਹੱਈਆ ਕਰਵਾਉਣ ਤੋਂ ਬਾਅਦ ਸਰਕਾਰ ਨੇ ਅੰਜੂ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਹੈ। ਹਾਲਾਂਕਿ ਪੇਪਰ ਲੈਣ ਵਿੱਚ 10 ਦਿਨ ਲੱਗਣਗੇ।
ਦਰਅਸਲ ਪਾਕਿਸਤਾਨੀ ਨਾਗਰਿਕ ਨਸਰੁੱਲਾ ਅਤੇ ਰਾਜਸਥਾਨ ਦੀ ਰਹਿਣ ਵਾਲੀ ਅੰਜੂ ਵਿਚਕਾਰ 2019 ‘ਚ ਫੇਸਬੁੱਕ ਰਾਹੀਂ ਦੋਸਤੀ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਸੀ। ਕਹਾਣੀ ਨੇ ਪਿਛਲੇ ਮਹੀਨੇ ਨਵਾਂ ਮੋੜ ਲੈ ਲਿਆ ਜਦੋਂ ਅੰਜੂ ਵੈਧ ਵੀਜ਼ੇ ‘ਤੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਜ਼ਿਲੇ ‘ਚ ਨਸਰੁੱਲਾ ਦੇ ਪਿੰਡ ਪਹੁੰਚੀ, ਜਿਸ ਵਿੱਚ ਉਸਨੇ ਨਸਰੁੱਲਾ ਨਾਲ ਵੀ ਵਿਆਹ ਕਰ ਲਿਆ ਹੈ ਜਦਕਿ ਅੰਜੂ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਉਸਦੇ ਦੋ ਬੱਚੇ ਹਨ ਅਤੇ ਪਤੀ ਦਾ ਨਾਮ ਅਰਵਿੰਦ ਹੈ।
ਅੰਜੂ (34) ਦਾ ਜਨਮ ਉੱਤਰ ਪ੍ਰਦੇਸ਼ ਦੇ ਪਿੰਡ ਕੈਲੋਰ ਵਿੱਚ ਹੋਇਆ ਸੀ ਅਤੇ ਪਾਕਿਸਤਾਨ ਜਾਣ ਤੋਂ ਪਹਿਲਾਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਕੁਝ ਦਿਨ ਪਹਿਲਾਂ ਅੰਜੂ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਪ੍ਰੀ-ਵੈਡਿੰਗ ਫੋਟੋਸ਼ੂਟ ਦੱਸਿਆ ਜਾ ਰਿਹਾ ਸੀ। ਵੀਡੀਓ ‘ਚ ਅੰਜੂ ਆਪਣੇ ਪਤੀ ਨਸਰੁੱਲਾ ਨਾਲ ਵੱਖ-ਵੱਖ ਪੋਜ਼ ‘ਚ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਮੰਤਰੀ ਬੈਂਸ ਦੀ ਸਕੂਲ ‘ਤੇ ਰੇਡ, ਮੌਕੇ ‘ਤੇ ਫੜਿਆ ਸ਼ਰਾਬੀ ਪ੍ਰਿੰਸੀਪਲ, ਬਾਕੀ ਸਟਾਫ਼ ਦੀ ਲਾਈ ਕਲਾਸ
ਇਸ ਤੋਂ ਬਾਅਦ ਇਹ ਖਬਰ ਵੀ ਆਈ ਕਿ ਅੰਜੂ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ। ਵੀਡੀਓ ਤੋਂ ਬਾਅਦ ਹੀ ਅੰਜੂ ਅਤੇ ਨਸਰੁੱਲਾ ਦੇ ਵਿਆਹ ਦਾ ਮਾਮਲਾ ਸਾਹਮਣੇ ਆਇਆ ਸੀ। ਕਾਨੂੰਨੀ ਤੌਰ ‘ਤੇ ਅੰਜੂ ਦੇ ਵੀਜ਼ੇ ਦੀ ਮਿਆਦ 20 ਅਗਸਤ ਨੂੰ ਖਤਮ ਹੋ ਰਹੀ ਹੈ, ਇਸ ਲਈ ਨਸਰੂੱਲਾ ਨੇ ਇਸ ਤੋਂ ਪਹਿਲਾਂ ਮਿਆਦ ਵਧਾਉਣ ਲਈ ਸਰਕਾਰ ਕੋਲ ਪਹੁੰਚ ਕੀਤੀ ਸੀ।
ਇੱਥੇ ਅੰਜੂ ਦੇ ਪਹਿਲੇ ਪਤੀ ਅਰਵਿੰਦ ਨੇ ਜੈਪੁਰ ਦੇ ਫੂਲਬਾਗ ਥਾਣੇ ‘ਚ ਨਸਰੁੱਲਾ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਅਰਵਿੰਦ ਦੀ ਸ਼ਿਕਾਇਤ ਦੇ ਆਧਾਰ ‘ਤੇ ਨਸਰੁੱਲਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 366 ਅਤੇ 494, 500, 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਰਵਿੰਦ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦਾ ਅਜੇ ਤਲਾਕ ਨਹੀਂ ਹੋਇਆ ਹੈ, ਇਸ ਲਈ ਉਹ ਸਰਹੱਦ ਪਾਰ ਦੇ ਕਿਸੇ ਵਿਅਕਤੀ ਨਾਲ ਵਿਆਹ ਨਹੀਂ ਕਰ ਸਕਦੀ।
ਵੀਡੀਓ ਲਈ ਕਲਿੱਕ ਕਰੋ -: