ਬਰਨਾਲਾ : ਸਾਲ 2017 ਵਿਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲਗਾਤਾਰ ਦੂਜੀ ਵਾਰ 2022 ਵਿਚ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਮਾਨ ਸਰਕਾਰ ਵਿਚ ਮੰਤਰੀ ਹੋਣਗੇ। 21 ਅਪ੍ਰੈਲ 1989 ਨੂੰ ਬਰਨਾਲਾ ਵਿਚ ਪਿਤਾ ਚਮਕੌਰ ਸਿੰਘ ਤੇ ਮਾਤਾ ਸਰਬਜੀਤ ਕੌਰ ਦੇ ਘਰ ਪੈਦਾ ਹੋਏ ਮੀਤ ਹੇਅਰ ਨੇ 10ਵੀਂ ਤੱਕ ਦੀ ਸਿੱਖਿਆ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੋਂ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ 12ਵੀਂ ਨਾਨ-ਮੈਡੀਕਲ ਸਬਜੈਕਟ ਤੋਂ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੀਟੈੱਕ ਕੀਤੀ। ਫਿਰ ਉਹ ਸਿਵਲ ਸੇਵਾ ਦੀ ਤਿਆਰੀ ਕਰਨ ਲੱਗੇ ਪਰ ਇਸੇ ਦੌਰਾਨ ਦਿੱਲੀ ਵਿਚ ਅੰਨਾ ਹਜ਼ਾਰੇ ਦਾ ਅੰਦੋਲਨ ਸ਼ੁਰੂ ਹੋਇਆ। ਮੀਤ ਹੇਅਰ ਅੰਨਾ ਹਜਾਰੇ ਅੰਦੋਲਨ ਨਾਲ ਜੁੜੇ। ਸਾਧਾਰਨ ਪਰਿਵਾਰ ਤੇ ਬਿਨਾਂ ਕਿਸੇ ਸਿਆਸੀ ਬੈਕਗਰਾਊਂਡ ਦੇ ਬਾਵਜੂਦ ਮੀਤ ਹੇਅਰ ਨੇ ਬਹੁਤ ਸੂਝਬੂਝ ਨਾਲ ਆਮ ਆਦਮੀ ਪਾਰਟੀ ਰਾਹੀਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ।
ਬਤੌਰ ਪਾਰਟੀ ਵਰਕਰ ਕਾਫੀ ਮਿਹਤ ਕੀਤੀ ਤੇ 2016 ਵਿਚ ਪਾਰਟੀ ਨੇ ਉਨ੍ਹਾਂ ਨੂੰ ਯੂਥ ਵਿੰਗ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। 2017 ਦੀਆਂ ਵਿਸ ਚੋਣਾਂ ਵਿਚ ਪਾਰਟੀ ਨੇ ਮੀਤ ਹੇਅਰ ਨੂੰ ਹਲਕਾ ਬਰਨਾਲਾ ਤੋਂ ਟਿਕਟ ਦਿੱਤਾ। 27 ਸਾਲ ਦੀ ਉਮਰ ਵਿਚ ਮੀਤ ਹੇਅਰ ਨੇ ਕਾਂਗਰਸ ਪਾਰਟੀ ਦੇ ਮਜ਼ਬੂਤ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 2432 ਵੋਟਾਂ ਨਾਲ ਮਾਤ ਦਿੱਤੀ।
ਵਿਰੋਧੀ ਧਿਰ ਵਿਚ ਹੁੰਦੇ ਹੋਏ ਮੀਤ ਹੇਅਰ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੇ ਪੂਰੇ ਪੰਜਾਬ ਦੇ ਮੁੱਦੇ ਨੂੰ ਚੁੱਕਿਆ ਤੇ ਹੱਲ ਵੀ ਕਰਵਾਇਆ। ਬਰਨਾਲਾ, ਧਨੌਲਾ ਵਿਚ ਪੰਜ ਮਰਲੇ ਦੇ ਲਗਭਗ 5,000 ਘਰਾਂ ‘ਤੇ ਲੱਗੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦਾ ਮੁੱਦਾ ਚੁੱਕ ਕੇ ਬਿੱਲਾਂ ਨੂੰ ਮਾਫ ਕਰਵਾਇਆ ਤੇ ਹਲਕੇ ਦੇ ਵਿਕਾਸ ਕੰਮਾਂ ਲਈ ਕਈ ਧਰਨੇ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਹਲਕਾ ਬਰਨਾਲਾ ਵਿਚ 25 ਸਾਲ ਬਾਅਦ ਕੋਈ ਵਿਧਾਇਕ ਸੱਤਾਧਾਰੀ ਧਿਰ ਦਾ ਬਣਿਆ ਹੈ। 30 ਸਾਲਹ ਬਾਅਦ ਬਰਨਾਲਾ ਸ਼ਹਿਰ ਨੂੰ ਕੈਬਨਿਟ ਮੰਤਰੀ ਮਿਲਿਆ ਹੈ। ਇਸ ਲਈ ਹਲਕੇ ਦੇ ਲੋਕਾਂ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਤੋਂ ਕਾਫੀ ਉਮੀਦਾਂ ਹਨ। ਬਰਨਾਲਾ ਸ਼ਹਿਰ ਵਿਚ ਮਲਟੀਪਰਪਜ਼ ਸਰਕਾਰੀ ਹਸਪਤਾਲ ਦਾ ਨਿਰਮਾਣ ਹੋਣਾ, ਮੈਡੀਕਲ ਕਾਲਜ ਹੋਣਾ, ਸਰਕਾਰੀ ਯੂਨੀਰਸਿਟੀ, ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨਾ, ਸਾਰੇ ਸਰਕਾਰੀ ਸਕੂਲਾਂ ਵਿਚ ਟੀਚਰਾਂ ਦੇ ਖਾਲੀ ਅਹੁਦਿਆਂ ‘ਤੇ ਭਰਤੀ ਕਰਵਾਉਣਾ, ਸ਼ਹਿਰ ਵਿਚ ਪਾਰਕਿੰਗ ਆਦਿ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਉਨ੍ਹਾਂ ਦੀ ਮੁੱਖ ਮੰਗ ਹੈ।