ਯੂਰਪ ਅਤੇ ਏਸ਼ੀਆ ‘ਚ ਚੱਲ ਰਹੇ ਤਣਾਅ ਵਿਚਾਲੇ ਦੁਨੀਆ ਦੇ ਪੰਜ ਮਹਾਤਾਕਤਵਰ ਦੇਸ਼ਾਂ ਨੇ ਸਾਂਝੇ ਤੌਰ ‘ਤੇ ਆਪਣੇ ਪਰਮਾਣੂ ਹਥਿਆਰਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਨ੍ਹਾਂ ਦੇਸ਼ਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਰਮਾਣੂ ਹਥਿਆਰ ਇੱਕ-ਦੂਜੇ ਦੇ ਖਿਲਾਫ ਨਹੀਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਜੰਗ ਤੋਂ ਬਚਣ ਅਤੇ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਦਰਮਿਆਨ ਰਣਨੀਤਕ ਖਤਰਿਆਂ ਨੂੰ ਘੱਟ ਕਰਨ ਨੂੰ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਝਦੇ ਹਨ।
ਇਹ ਸਾਂਝਾ ਬਿਆਨ ਰੂਸ, ਅਮਰੀਕਾ, ਚੀਨ, ਫਰਾਂਸ ਅਤੇ ਬ੍ਰਿਟੇਨ ਨੇ ਜਾਰੀ ਕੀਤਾ ਹੈ। ਰੂਸੀ ਰਾਸ਼ਟਰਪਤੀ ਆਫਿਸ ਕ੍ਰੇਮਲਿਨ ਅਤੇ ਅਮਰੀਕੀ ਰਾਸ਼ਟਰਪਤੀ ਆਫਿਸ ਵ੍ਹਾਈਟ ਹਾਊਸ ਨੇ ਆਪਣੀਆਂ-ਆਪਣੀਆਂ ਵੈੱਬਸਾਈਟਾਂ ‘ਤੇ ਬਿਆਨ ਜਾਰੀ ਕਰਦੇ ਲਿਖਿਆ ਕਿ ਅਸੀਂ ਪ੍ਰਮਾਣੂ ਹਥਿਆਰਾਂ ਦੀ ਅਣ-ਅਧਿਕਾਰਤ ਜਾਂ ਅਣਇੱਛਤ ਵਰਤੋਂ ਨੂੰ ਰੋਕਣ ਲਈ ਆਪਣੇ ਰਾਸ਼ਟਰੀ ਉਪਾਵਾਂ ਨੂੰ ਕਾਇਮ ਰੱਖਣ ਅਤੇ ਹੋਰ ਮਜ਼ਬੂਤਕਰਨ ਦਾ ਇਰਾਦਾ ਰੱਖਦੇ ਹਾਂ। ਇਸ ਦੇ ਤਹਿਤ ਪ੍ਰਮਾਣੂ ਹਥਿਆਰਾਂ ਦੇ ਇਸਤੇਮਾਲ ਤੋਂ ਪਹਿਲਾਂ ਉੱਚ ਪੱਧਰ ‘ਤੇ ਮਨਜ਼ੂਰੀ ਲੈਣਾ ਸ਼ਾਮਲ ਹੈ।
ਇਸ ਤੋਂ ਇਲਾਵਾ ਪੰਜ ਦੇਸ਼ਾਂ ਨੇ ਕਿਹਾ ਕਿ ਅਸੀਂ ਪ੍ਰਮਾਣੂ ਹਥਿਆਰਾਂ ਦੇ ਨਿਸ਼ਾਨੇ ‘ਤੇ ਆਪਣੇ ਪਿਛਲੇ ਬਿਆਨਾਂ ਦੀ ਵੈਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸਾਡੇ ਪ੍ਰਮਾਣੂ ਹਥਿਆਰਾਂ ਵਿੱਚੋਂ ਕੋਈ ਵੀ ਇੱਕ-ਦੂਜੇ ਜਾਂ ਕਿਸੇ ਦੂਜੇ ‘ਤੇ ਟਾਰਗੇਟ ਨਹੀਂ ਕਰਦੇ। ਦੋਹਾਂ ਦੇਸ਼ਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਪਰਮਾਣੂ ਜੰਗ ਨੂੰ ਨਹੀਂ ਜਿੱਤਿਆ ਜਾ ਸਕਦਾ ਅਤੇ ਨਾ ਹੀ ਲੜਿਆ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੰਜੋਂ ਦੇਸ਼ਾਂ ਨੇ ਕਿਹਾ ਕਿ ਕਿਉਂਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਦੂਰਗਾਮੀ ਨਤੀਜੇ ਹੋਣਗੇ, ਅਸੀਂ ਇਸ ਦੀ ਵਰਤੋਂ ਸਿਰਫ ਰੱਖਿਆਤਮਕ ਉਦੇਸ਼ਾਂ ਲਈ ਕਰਾਂਗੇ। ਇਹ ਹਮਲਾਵਰਤਾ ਨੂੰ ਰੋਕਣਗੇ ਅਤੇ ਯੁੱਧ ਨੂੰ ਟਾਲਣ ਲਈ ਇਸਦੀ ਵਰਤੋਂ ਕਰੇਗਾ। ਸਾਡਾ ਪੱਕਾ ਵਿਸ਼ਵਾਸ ਹੈ ਕਿ ਅਜਿਹੇ ਹਥਿਆਰਾਂ ਦੇ ਹੋਰ ਪ੍ਰਸਾਰ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪੰਜ ਦੇਸ਼ਾਂ ਨੇ ਪ੍ਰਮਾਣੂ ਅਪ੍ਰਸਾਰ ਸੰਧੀ ਦੇ ਤਹਿਤ ਜ਼ਿੰਮੇਵਾਰੀਆਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।