ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇੰਗਲੈਂਡ ਆਉਣ ਵਾਲੇ ਪੂਰੀ ਤਰ੍ਹਾਂ ਵੈਕਸੀਨੇਟਿਡ ਯਾਤਰੀਆਂ ਨੂੰ ਕਿਸੇ ਵੀ ਕੋਵਿਡ ਟੈਸਟ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਜੌਹਨਸਨ ਨੇ ਕਿਹਾ ਕਿ ਓਮੀਕ੍ਰੋਨ ਦੇ ਕੇਸ ਘੱਟ ਰਹੇ ਹਨ ਪਰ ਫਿਰ ਵੀ ਸਾਨੂੰ ਸਾਵਧਾਨ ਰਹਿਣਾ ਹੋਵੇਗਾ।
ਪਿਛਲੇ ਕਾਫੀ ਸਮੇਂ ਤੋਂ ਯੂ. ਕੇ. ਸਰਕਾਰ ਕੋਲੋਂ ਉਨ੍ਹਾਂ ਲੋਕਾਂ ਲਈ ਟੈਸਟਾਂ ਤੋਂ ਛੋਟ ਦੀ ਵਿਆਪਕ ਮੰਗ ਕੀਤੀ ਜਾ ਰਹੀ ਸੀ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀਆਂ ਘੱਟੋ-ਘੱਟ ਦੋ ਖੁਰਾਕਾਂ ਲਈਆਂ ਹਨ। ਸਰਕਾਰ ਦੇ ਇਸ ਕਦਮ ਦਾ ਸੈਰ-ਸਪਾਟਾ ਉਦਯੋਗ ਵੱਲੋਂ ਸਵਾਗਤ ਕੀਤਾ ਜਾਵੇਗਾ ਕਿਉਂਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਲੌਕਡਾਊਨ ਉਪਾਵਾਂ ਦੁਆਰਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ।
ਯੂ. ਕੇ. ਸਰਕਾਰ ਨੇ ਇਹ ਵੀ ਸੰਕੇਤ ਦਿੱਤਾ ਕਿ ਭਵਿੱਖ ਵਿਚ ਪੂਰੀ ਤਰ੍ਹਾਂ ਟੀਕਾਕਰਨ ਦੇ ਯੋਗ ਹੋਣ ਲਈ ਤੀਜੀ ਬੂਸਟਰ ਖੁਰਾਕ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਮੌਜੂਦਾ ਨਿਯਮਾਂ ਤਹਿਤ ਜਿਹੜੇ ਯਾਤਰੀ ਪੂਰੀ ਤਰ੍ਹਾਂ ਤੋਂ ਵੈਕਸੀਨੇਟਿਡ ਨਹੀਂ ਹਨ, ਉਨ੍ਹਾਂ ਨੂੰ ਇੱਕ ਪ੍ਰੀ-ਡਿਪਾਰਚਰ ਟੈਸਟ ਅਤੇ ਦੋ ਪੋਸਟ-ਅਰਾਈਵਲ ਪੀਸੀਆਰ ਟੈਸਟ ਕਰਵਾਉਣੇ ਪੈਣਗੇ ਤੇ ਉਨ੍ਹਾਂ ਨੂੰ 10 ਦਿਨਾਂ ਲਈ ਆਈਲੋਸੇਟ ਹੋ ਕੇ ਰਹਿਣਾ ਹੋਵੇਗਾ। ਵੀਰਵਾਰ ਤੋਂ ਇੰਗਲੈਂਡ ਵਿਚ ਜੋ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ, ਉਹ ਖਤਮ ਕਰ ਦਿੱਤੀਆਂ ਜਾਣਗੀਆਂ, ਜਿਸ ਦਾ ਮਤਲਬ ਪੂਰੀ ਤਰ੍ਹਾਂ ਵੈਕਸੀਨੇਟਿਡ ਯਾਤਰੀਆਂ ਨੂੰ ਟੈਸਟ ਦੀ ਲੋੜ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਗੌਰਤਲਬ ਹੈ ਕਿ ਵੈਕਸੀਨੇਟਿਡ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਦੇ ਦੋ ਦਿਨਾਂ ਦੇ ਅੰਦਰ ਪੀਸੀਆਰ ਟੈਸਟ ਕਰਨ ਦੀ ਲੋੜ ਹੁੰਦੀ ਹੈ। ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਇਲਾਕਿਆਂ ਵਿਚ ਯਾਤਰਾ ਦੇ ਇਹੀ ਨਿਯਮ ਹਨ।ਯੂਕੇ ਵਿਚ ਕੋਰੋਨਾ ਦੇ 74,799 ਐਕਟਿਵ ਕੇਸ ਹਨ ਅਤੇ ਇਸ ਮਹਾਮਾਰੀ ਨਾਲ ਹੁਣ ਤੱਕ 75 ਮੌਤਾਂ ਹੋ ਚੁੱਕੀਆਂ ਹਨ।