ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟਰੋਟ (ਈਡੀ) ਵੱਲੋਂ ਪੰਜਾਬ ਵਿੱਚ ਛਾਪੇਮਾਰੀ ਦਾ ਸਿਲਸਿਲਾ ਜਾਰੀ ਹੈ। ਈਡੀ ਨੇ ਬੀਤੇ ਦਿਨ ਗੈਰ-ਕਾਨੂੰਨੀ ਰੇਤਾ ਮਾਈਨਿੰਗ ਦੇ ਮਾਮਲੇ ਵਿੱਚ ਸੀ.ਐੱਮ. ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਵੱਖ-ਵੱਖ ਠਿਕਾਣਿਆਂ ‘ਤੇ ਛਾਪੇ ਮਾਰੇ।
ਛਾਪੇਮਾਰੀ ਦੌਰਾਨ ਈਡੀ ਨੂੰ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਥਾਵਾਂ ਤੋਂ 3.9 ਕਰੋੜ ਰੁਪਏ ਹੋਰ ਬਰਾਮਦ ਕੀਤੇ ਹਨ। ਈਡੀ ਦੇ ਅਧਿਕਾਰੀ ਮੁਤਾਬਕ ਛਾਪੇਮਾਰੀ ਤੋਂ ਹੁਣ ਤੱਕ ਲਗਭਗ 10.7 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਇਸ ਤੋਂਪਹਿਲਾਂ ਬੀਤੇ ਦਿਨ ਈ.ਡੀ. ਨੇ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣੇ ਤੋਂ 4 ਕਰੋੜ ਰੁਪਏ ਭਾਰਤੀ ਕਰੰਸੀ ਅਤੇ ਇਕ ਹੋਰ ਸਾਥੀ ਸੰਦੀਪ ਕੁਮਾਰ ਦੇ ਟਿਕਾਣੇ ਤੋਂ 2 ਕਰੋੜ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਕਈ ਸ਼ੱਕੀ ਲੈਣ-ਦੇਣ ਵਾਲੇ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ ਤੇ ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ 2018 ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੇਸ ਦਰਜ ਕੀਤਾ ਸੀ। ਜਿਸ ਵਿੱਚ ਬਾਕੀ ਧਾਰਾਵਾਂ ਦੇ ਨਾਲ 420 ਦੀ ਧਾਰਾ ਵੀ ਲੱਗੀ ਸੀ। ਇਸ ਦੇ ਆਧਾਰ ‘ਤੇ ਈਡੀ ਨੇ ਮਾਮਲੇ ਨੂੰ ਟੇਕਓਵਰ ਕਰ ਲਿਆ ਸੀ। ਪਹਿਲਾਂ ਇਸ ਵਿੱਚ ਕੁਦਰਤਜੀਤ ਨਾਮ ਦੇ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ।
ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਦਾ ਮੁੱਖ ਸੂਤਰਧਾਰ ਭੁਪਿੰਦਰ ਹਨੀ ਹੈ। ਇਸ ਤੋਂ ਬਾਅਦ ਈਡੀ ਭੁਪਿੰਦਰ ਹਨੀ ਤੱਕ ਪਹੁੰਚੀ, ਜੋ ਮੁਹਾਲੀ ਦੇ ਸੈਕਟਰ 70 ਦੀ ਹੋਮਲੈਂਡ ਸੁਸਾਇਟੀ ਵਿੱਚ ਰਹਿੰਦਾ ਹੈ।