ਭਾਰਤ ਬਾਇਓਟੈੱਕ ਦੇ ਇੰਟ੍ਰਾਨੇਜਲ (ਨੱਕ ਜ਼ਰੀਏ ਦਿੱਤੀ ਜਾਣ ਵਾਲੀ) ਵੈਕਸੀਨ ਨੂੰ ਕੋਰੋਨਾ ਵਾਇਰਸ ਖਿਲਾਫ ਇਸਤੇਮਾਲ ਲਈ DCGI ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਨੂੰ ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੈੱਕ ਨੇ ਬਣਾਇਆ ਹੈ। ਵੈਕਸੀਨ ਦੀ ਖੁਰਾਕ 18 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਇਸ ਦੇ ਆਖਰੀ ਫੇਜ਼ ਦੇ ਟ੍ਰਾਇਲ ਪਿਛਲੇ ਮਹੀਨੇ ਹੀ ਪੂਰੇ ਹੋਏ ਹਨ।
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਕੇ ਨੇਜ਼ਲ ਵੈਕਸੀਨ ਨੂੰ ਵੱਡੀ ਉਪਲਬਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਕੋਰੋਨਾ ਮਹਾਮਾਰੀ ਨਾਲ ਲੜਾਈ ਵੱਲ ਵੱਡਾ ਕਦਮ ਹ। ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਇੰਸ, ਰਿਸਰਚ ਤੇ ਡਿਵੈਲਪਮੈਂਟ ਤੇ ਹਿਊਮਨ ਰਿਸੋਰਸ ਨੂੰ ਬੜਾਵਾ ਦਿੱਤਾ ਹੈ।
ਭਾਰਤ ਬਾਇਓਟੈੱਕ ਦੀ ਇੰਟ੍ਰਾਨੇਜਲ ਵੈਕਸੀਨ ਦਾ ਨਾਂ BBV154 ਹੈ। ਇਸ ਨੂੰ ਨੱਕ ਜ਼ਰੀਏ ਸਰੀਰ ਵਿਚ ਪਹੁੰਚਾਇਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਸਰੀਰ ਵਿਚ ਜਾਂਦੇ ਹੀ ਇਹ ਕੋਰੋਨਾ ਦੇ ਇੰਫੈਕਸ਼ਨ ਤੇ ਟ੍ਰਾਂਸਮਿਸ਼ਨ ਦੋਵਾਂ ਨੂੰ ਬਲਾਕ ਕਰਦੀ ਹੈ। ਇਸ ਵੈਕਸੀਨ ਵਿਚ ਕਿਸੇ ਇੰਜੈਕਸ਼ਨ ਦੀ ਲੋੜ ਨਹੀਂ ਪੈਂਦੀ, ਇਸ ਲਈ ਇਸ ਨਾਲ ਸੱਟ ਲੱਗਣ ਦਾ ਕੋਈ ਖਤਰਾ ਨਹੀਂ ਹੈ। ਨਾਲ ਹੀ ਹੈਲਥ ਵਰਕਰਸ ਨੂੰ ਵੀ ਕੋਈ ਖਾਸ ਟ੍ਰੇਨਿੰਗ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ : BSF ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਹੋਈ ਅਹਿਮ ਬੈਠਕ, ਡ੍ਰੋਨ ਤਸਕਰੀ ਤੇ ਘੁਸਪੈਠ ਨੂੰ ਲੈ ਕੇ ਕੀਤੀ ਚਰਚਾ
ਇੰਟ੍ਰਾਨੇਜਲ ਵੈਕੀਸਨ ਨੂੰ ਪ੍ਰਾਇਮਰੀ ਵੈਕਸੀਨ ਵਜੋਂ ਦਿੱਤਾ ਜਾਵੇਗਾ। ਹਾਲਾਂਕਿ ਇਸ ਨੂੰ ਕੋਵੈਕਸੀਨ ਤੇ ਕੋਵਿਸ਼ੀਲਡ ਵਰਗੀਆਂ ਵੈਕਸੀਨ ਲੈਣ ਵਾਲਿਆਂ ਨੂੰ ਬੂਸਟਰ ਵਜੋਂ ਵੀ ਦਿੱਤਾ ਜਾ ਸਕਦਾ ਹੈ। ਭਾਰਤ ਬਾਇਓਟੈੱਕ ਦੇ ਮੈਨੇਜਿੰਗ ਡਾਇੈਕਟਰ ਤੇ ਚੇਅਰਮੈਨ ਡਾ. ਕ੍ਰਿਸ਼ਨਾ ਏਲਾ ਨੇ ਦੱਸਿਆ ਕਿ ਪੋਲੀਓ ਦੀ ਤਰ੍ਹਾਂ ਇਸ ਵੈਕਸੀਨ ਦੀਆਂ ਵੀ 4 ਡ੍ਰਾਪਸ ਕਾਫੀ ਹਨ। ਦੋਵੇਂ ਨਾਸਟ੍ਰਿਲਸ ਵਿਚ 2-2 ਡ੍ਰਾਪਸ ਪਾਈਆਂ ਜਾਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: