ਨੂਰਪੁਰ ਬੇਦੀ : ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਨਾਇਕ ਸਰਦਾਰ ਗੱਜਣ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 23 ਤਰੀਕ ਦਿਨ ਸ਼ਨੀਵਾਰ ਨੂੰ ਹੋਵੇਗਾ।
ਜਾਣਕਾਰੀ ਦਿੰਦੇ ਹੋਏ ਬਾਬਾ ਦਿਲਬਾਗ ਸਿੰਘ ਤੇ ਸ਼ਹੀਦ ਦੇ ਪਿਤਾ ਸਰਦਾਰ ਚਰਨ ਸਿੰਘ ਨੇ ਦੱਸਿਆ ਕਿ 23 ਤਰੀਕ ਦਿਨ ਸ਼ਨੀਵਾਰ ਨੂੰ ਦੁਪਹਿਰ ਬਾਰ੍ਹਾਂ ਵਜੇ ਸ਼ਹੀਦ ਦੀ ਯਾਦ ਵਿੱਚ ਭੋਗ ਪਾ ਦਿੱਤਾ ਜਾਵੇਗਾ ਤੇ ਬਾਰ੍ਹਾਂ ਤੋਂ ਦੋ ਵਜੇ ਤਕ ਸ਼ਰਧਾਂਜਲੀ ਸਮਾਗਮ ਆਯੋਜਿਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ :-
Gulab Jamun Recipe | ਗੁਲਾਬ ਜਾਮੁਣ ਦੀ ਰੈਸਿਪੀ | Diwali Desserts Recipe | Perfect Gulab Jamun
ਸ਼ਰਧਾਂਜਲੀ ਸਮਾਗਮ ਤੇ ਪਾਠ ਦਾ ਭੋਗ ਪਿੰਡ ਪੱਚਰੰਡਾ ਸ਼ਹੀਦ ਦੇ ਜੱਦੀ ਪਿੰਡ ਵਿੱਚ ਹੀ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ! ਵਿਧਾਨ ਸਭਾ ਚੋਣਾਂ ਲਈ ਸੁਖਬੀਰ ਬਾਦਲ ਨੇ 4 ਹੋਰ ਸੀਟਾਂ ਤੋਂ ਐਲਾਨੇ ਉਮੀਦਵਾਰ
ਦੱਸ ਦੇਈਏ ਕਿ 23 ਸਿੱਖ ਰੈਜੀਮੈਂਟ ਵਿਚ 16 ਆਰਆਰ ਰੈਜੀਮੈਂਟ ਵਿਚ ਪੁੰਛ ਵਿਖੇ ਤਾਇਨਾਤ ਸੀ । ਸ਼ਹੀਦ ਹੋਏ ਫੌਜੀ ਨੌਜਵਾਨ ਗੱਜਣ ਸਿੰਘ ਕੁੱਲ ਚਾਰ ਭਰਾ ਹਨ ਜਿਨ੍ਹਾਂ ਵਿਚੋਂ ਤਿੱਨ ਭਰਾ ਖੇਤੀਬਾੜੀ ਦਾ ਕੰਮ ਕਰਦੇ ਹਨ। ਸ਼ਹੀਦ ਦਾ ਬੀਤੇ ਸਾਲ ਹੀ ਵਿਆਹ ਹੋਇਆ ਸੀ।