ਸ਼ਰਧਾ ਮਰਡਰ ਕੇਸ ਵਿਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਨੂੰ ਪੁੱਛਗਿਛ ਵਿਚ ਆਫਤਾਬ ਨੇ ਦੱਸਿਆ ਕਿ 18 ਮਈ ਨੂੰ ਸ਼ਰਧਾ ਤੇ ਉੁਸ ਵਿਚ ਘਰੇਲੂ ਖਰਚ ਨੂੰ ਲੈ ਕੇ ਝਗੜਾ ਹੋਇਆ ਸੀ। ਰੋਜ਼-ਰੋਜ਼ ਦੇ ਖਰਚੇ ਕੌਣ ਦੇਵੇਗਾ ਇਸ ਲਈ ਲੈ ਕੇ ਦੋਵਾਂ ਵਿਚ ਬਹਿਸ ਸ਼ੁਰੂ ਹੋ ਗਈ ਸੀ, ਇਸ ਦੇ ਬਾਅਦ ਉਸ ਨੇ ਸ਼ਰਧਾ ਦਾ ਕਤਲ ਕੀਤਾ।
ਵਾਰਦਾਤ ਦੇ ਬਾਅਦ ਆਫਤਾਬ ਨੇ ਸ਼ਰਧਾ ਦੇ ਅਕਾਊਂਟ ਤੋਂ 55000 ਰੁਪਏ ਕੱਢੇ ਸਨ। ਇਹ ਖਰਚ ਉਸ ਨੇ ਫਰਿਜ ਖਰੀਦਣ ਤੋਂ ਲੈ ਕੇ ਧਾਰਦਾਰ ਚਾਕੂ ਤੇ ਗਾਰਬੇਜ ਬੈਗ ਖਰੀਦਣ ਵਿਚ ਖਰਚੇ ਸਨ। ਦੋਸ਼ੀ ਆਫਤਾਬ ਦੀ ਰਸੋਈ ਤੋਂ ਪੁਲਿਸ ਨੂੰ ਖੂਨ ਦੇ ਨਿਸ਼ਾਨ ਮਿਲੇ ਸਨ। ਕ੍ਰਾਈਮ ਸੀਨ ਰੀਕ੍ਰੀਏਸ਼ਨ ਲਈ ਪੁਲਿਸ ਆਫਤਾਬ ਨੂੰ ਉਸ ਦੇ ਫਲੈਟ ਲੈ ਗਈ ਸੀ। ਇਸ ਦੌਰਾਨ ਉਸ ਦੀ ਰਸੋਈ ਵਿਚ ਖੂਨ ਦੇ ਇਹ ਨਿਸ਼ਾਨ ਮਿਲੇ।

ਜਿਸ ਡਾਕਟਰ ਨੇ ਮਈ ਵਿਚ ਆਫਤਾਬ ਦੇ ਕੱਟੇ ਹੋਏ ਹੱਥ ਦਾ ਇਲਾਜ ਕੀਤਾ, ਉਸ ਨੂੰ ਪੁਲਿਸ ਨੇ ਮੁੱਖ ਗਵਾਹ ਬਣਾਇਆ ਹੈ। ਪੁਲਿਸ ਨੇ ਜਦੋਂ ਆਫਤਾਬ ਦੇ ਫਲੈਟ ਦੀ ਤਲਾਸ਼ੀ ਲਈ ਤਾਂ ਇਕ ਡਾਕਟਰ ਦਾ ਪਰਚਾ ਉਨ੍ਹਾਂ ਦੇ ਹੱਥ ਲੱਗਾ ਸੀ। ਇਸ ਦੇ ਬਾਅਦ ਪੁਲਿਸ ਆਫਤਾਬ ਨੂੰ ਲੈ ਕੇ ਮਹਰੌਲੀ ਵਿਚ ਡਾਕਟਰ ਦੇ ਕਲੀਨਿਕ ‘ਤੇ ਪਹੁੰਚੀ ਸੀ। ਉਦੋਂਡਾਕਟਰ ਨੇ ਆਫਤਾਬ ਦੀ ਪਛਾਣ ਤੇ ਇਲਾਜ ਦੀ ਗੱਲ ਕਹੀ ਸੀ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦਿੱਲੀ ਪੁਲਿਸ ਆਫਤਾਬ ਦਾ ਨਾਰਕੋ ਟੈਸਟ ਕਰਵਾ ਸਕਦੀ ਹੈ। ਉਸ ਨੂੰ ਕੱਲ੍ਹ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਦਾਲਤ ਤੋਂ ਉਸਦਾ ਰਿਮਾਂਡ ਮੰਗੇਗੀ। ਇਸ ਤੋਂ ਇਲਾਵਾ ਆਫਤਾਬ ਦੇ ਫਲੈਟ ਤੋਂ ਮਿਲੇ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ। ਜੇਕਰ ਇਹ ਖੂਨ ਕਿਸੇ ਇਨਸਾਨ ਦਾ ਹੈ ਤਾਂ ਪੁਲਿਸ ਸ਼ਰਧਾ ਦੇ ਪਿਤਾ ਨੂੰ ਡੀਐਨਏ ਮੈਚਿੰਗ ਲਈ ਦਿੱਲੀ ਬੁਲਾ ਸਕਦੀ ਹੈ। ਸ਼ਰਧਾ ਦੇ ਸਰੀਰ ਦੇ 13 ਟੁਕੜਿਆਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ।






















