ਪਠਾਨਕੋਟ ਵਿੱਚ ਉਸ ਸਮੇਂ ਹਲਚਲ ਮਚ ਗਈ, ਜਦੋਂ ਇੱਕ ਆਰਮੀ ਦਾ ਹੈਲੀਕਾਪਟਰ ਰਣਜੀਤ ਸਾਗਰ ਡੈਮ ਵਿੱਚ ਦੁਰਘਟਨਾਗ੍ਰਸਤ ਹੋ ਗਿਆ। ਫਿਲਹਾਲ, ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਫੌਜ ਦੇ ਤਿੰਨੋਂ ਜਵਾਨ ਸੁਰੱਖਿਅਤ ਹਨ ਅਤੇ ਬਚਾਅ ਕਾਰਜ ਜਾਰੀ ਹਨ।
ਦੱਸਿਆ ਜਾ ਰਿਹਾ ਹੈ ਕਿ ਫ਼ੌਜ ਵੱਲੋਂ ਕੀਤੀ ਜਾਂਦੀ ਰੁਟੀਨ ਹਵਾਈ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਹੈਲੀਕਾਪਟਰ ਰਣਜੀਤ ਸਾਗਰ ਡੈਮ ਦੇ ਉਪਰ ਉਡਾਰੀ ਭਰ ਰਿਹਾ ਸੀ। ਕਿਆਸ ਲਗਾਇਆ ਜਾ ਰਿਹਾ ਹੈ ਕਿ ਕਿਸੇ ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟਰ ਡੈਮ ਦੀ ਝੀਲ ਵਿੱਚ ਡਿੱਗ ਪਿਆ। ਪਾਇਲਟ ਤੇ ਕੋ-ਪਾਇਲਟ ਸੁਰੱਖਿਅਤ ਹਨ। NDRF ਤੇ ਪੁਲਿਸ ਦਾ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਆਰਮੀ ਸੂਤਰਾਂ ਮੁਤਾਬਕ ਪਠਾਨਕੋਟ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਇਲਾਕੇ ਵਿੱਚ ਰਣਜੀਤ ਸਾਗਰ ਡੈਮ ਦੇ ਕੋਲ ਫੌਜੀ ਹੈਲੀਕਾਪਟਰ ਰਾਹੀਂ ਗਸ਼ਤ ਕਰ ਰਹੇ ਸਨ। ਡੈਮ ਵਿੱਚ ਬੋਟ ਤੇ ਗੋਤਾਖੋਰਾਂ ਦੀ ਮਦਦ ਨਾਲ ਹੈਲੀਕਾਪਟਰ ਦੀ ਭਾਲ ਕੀਤੀ ਜਾ ਰਹੀ ਹੈ। ਡੂੰਘਾਈ ਜ਼ਿਆਦਾ ਹੋਣ ਕਰਕੇ ਹੈਲੀਕਾਪਟਰ ਦੀ ਲੋਕਸ਼ਨ ਪਤਾ ਨਹੀਂ ਲੱਗ ਰਹੀ ਹੈ।
ਦੱਸ ਦੇਈਏ ਕਿ ਇਸ ਸਾਲ ਦੇ ਮਈ ਮਹੀਨੇ ਵਿੱਚ ਵੀ ਇੰਡੀਅਨ ਏਅਰ ਫੋਰਸ ਦਾ ਮਿਗ-21 ਕ੍ਰੈਸ਼ ਹੋਇਆ ਸੀ, ਜਿਸ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਸੀ। ਇਹ ਹਾਦਸਾ ਮੋਗਾ ਜ਼ਿਲ੍ਹੇ ਵਿੱਚ ਬਾਘਾਪੁਰਾਣਾ-ਮੁਦਕੀ ਰੋਡ ‘ਤੇ ਪਿੰਡ ਲੰਙੇਆਣਾ ਨਵਾਂ ਵਿਖੇ ਵਾਪਰਿਆ ਸੀ।
ਇਹ ਵੀ ਪੜ੍ਹੋ : ਸੁਮੇਧ ਸੈਣੀ ਦੀ ਕੋਠੀ ‘ਤੇ 6 ਘੰਟੇ 45 ਮਿੰਟ ਚੱਲੀ ਚੈਕਿੰਗ, ਰਾਤ 3 ਵਜੇ ਨਿਕਲੀ ਵਿਜੀਲੈਂਸ ਮੁੜੀ ਖਾਲੀ ਹੱਥ
ਜਹਾਜ਼ ਅੱਧੀ ਰਾਤ ਨੂੰ ਇੱਕ ਸੁੰਨਸਾਨ ਜਗ੍ਹਾ ‘ਤੇ ਡਿੱਗਿਆ ਸੀ। ਜਹਾਜ਼ ਦੇ ਡਿੱਗਣ ਨਾਲ ਚਾਰੇ ਪਾਸੇ ਅੱਗ ਲੱਗ ਗਈ ਸੀ। ਇਹ ਜਹਾਜ਼ ਰੁਟੀਨ ਚੈਕਿੰਗ ‘ਤੇ ਸੀ।