ਪੁਣੇ ਤੋਂ ਗ੍ਰਿਫਤਾਰ ਸੌਬਭ ਮਹਾਕਾਲ ਨੇ ਪੁੱਛਗਛ ਦੌਰਾਨ ਖਲਾਸਾ ਕੀਤਾ ਕਿ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਲਾਰੈਂਸ ਬਿਸ਼ਨੋਈ ਗੈਂਗ ਨੇ ਹੀ ਭੇਜੀ ਸੀ। ਪੁੱਛਗਿਛ ਦੌਰਾਨ ਮਹਾਕਾਲ ਨੇ ਦੱਸਿਆ ਕਿ ਲਾਰੈਂਸ ਦੇ ਖਾਸ ਵਿਕਰਮ ਬਰਾੜ ਨੇ ਸਲਮਾਨ ਖਾਨ ਦੇ ਪਿਤਾ ਕੋਲ ਧਮਕੀ ਭਰੀ ਚਿੱਠੀ ਪਹੁੰਚਾਈ ਸੀ। ਵਿਕਰਮ ਬਰਾੜ ਉਪਰ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ ਤੇ ਉਹ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਦੇਸ਼ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਵਿਕਰਮ ਬਰਾੜ ਖੁਦ ਰਾਜਸਥਾਨ ਦਾ ਇੱਕ ਗੈਂਗਸਟਰ ਹੈ।
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਤਿੰਨ ਮੈਂਬਰਾਂ ਨੇ ਅਭਿਨੇਤਾ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਸੀ। ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੈਂਗ ਦੇ ਇੱਕ ਕਥਿਤ ਮੈਂਬਰ ਮਹਾਕਾਲ ਉਰਫ ਸਿਦੇਸ਼ ਕਾਂਬਲੇ ਨੂੰ ਪੁਣੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਪੁੱਛਗਿਛ ਵਿਚ ਇਸ ਦਾ ਖੁਲਾਸਾ ਹੋਇਆ।
ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮਹਾਕਾਲ ਤੋਂ ਪੁਣੇ ਵਿਚ ਪੁੱਛਗਿਛ ਕੀਤੀ। ਇਸ ਤੋਂ ਇਲਾਵਾ ਦਿੱਲੀ ਪੁਲਿਸ ਦੇ ਵਕੀਲ ਨੇ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਸਿਲਸਿਲੇ ਵਿਚ ਉਸ ਤੋਂ ਪੁੱਛਗਿਛ ਕੀਤੀ। ਮਹਾਕਾਲ ਨੇ ਕਥਿਤ ਤੌਰ ‘ਤੇ ਦੱਸਿਆ ਕਿ ਰਾਜਸਥਾਨ ਦੇ ਜਾਹੌਲ ਜ਼ਿਲ੍ਹੇ ਤੋਂ ਆਏ ਲਾਰੈਂਸ ਬਿਸ਼ਨੋਈ ਗੈਂਗ ਦੇ 3 ਮੈਂਬਰਾਂ ਵਿਚੋਂ ਇੱਕ ਨੇ ਬਾਂਦ੍ਰਾ ਬੈਂਡਸਟੈਂਡ ‘ਤੇ ਸਵੇਰ ਦੀ ਸੈਰ ਦੇ ਬਾਅਦ ਬੈਂਚ ‘ਤੇ ਬੈਠੇ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਦਿੱਤੀ ਸੀ ਤੇ ਚਿੱਠੀ ਵਿਚ ਸਲੀਮ ਤੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਅੰਜਾਮ ਵੀ ਮੂਸੇਵਾਲਾ ਵਰਗਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: