ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਸੰਚਾਲਕ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਦੇਸ਼-ਵਿਦੇਸ਼ ‘ਚ ਕਤਲ, ਜਬਰੀ ਵਸੂਲੀ ਅਤੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਪੰਜਾਬ ਦੇ ਮੋਗਾ ਤੋਂ ਕੈਨੇਡਾ ਗਿਆ ਅਰਸ਼ ਅੱਤਵਾਦੀ ਗਤੀਵਿਧੀਆਂ ‘ਚ ਵੀ ਸ਼ਾਮਲ ਪਾਇਆ ਗਿਆ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ ਰਹਿ ਰਹੇ ਅਰਸ਼ ਡੱਲਾ ਦੇ ਤਾਰ KTF ਨਾਲ ਜੁੜੇ ਹੋਏ ਹਨ। ਅਰਸ਼ਦੀਪ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵੱਲੋਂ ਦਰਜ ਕੀਤੇ ਗਏ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਪਾਇਆ ਗਿਆ ਹੈ। ਇਨ੍ਹਾਂ ਵਿੱਚ ਕਤਲ, ਦਹਿਸ਼ਤ ਫੈਲਾਉਣ ਲਈ ਫੰਡ ਇਕੱਠਾ ਕਰਨਾ, ਕਤਲ ਦੀ ਕੋਸ਼ਿਸ਼, ਫਿਰਕੂ ਮੁੱਦਿਆਂ ਨੂੰ ਹੱਲਾਸ਼ੇਰੀ ਦੇਣਾ ਅਤੇ ਪੰਜਾਬ ਵਿੱਚ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨਾ ਸ਼ਾਮਲ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਅਰਸ਼ਦੀਪ ਯੂਏਪੀਏ ਤਹਿਤ ਲੋੜੀਂਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਬਹੁਤ ਕਰੀਬੀ ਹੈ। ਉਸ ਵੱਲੋਂ ਅੱਤਵਾਦੀ ਮਾਡਿਊਲ ਚਲਾਉਂਦਾ ਹੈ। ਉਹ ਅੱਤਵਾਦੀ ਸਰਗਰਮੀਆਂ, ਕਤਲ, ਜਬਰੀ ਵਸੂਲੀ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਵੱਡੇ ਪੱਧਰ ‘ਤੇ ਤਸਕਰੀ ਵਿੱਚ ਵੀ ਸ਼ਾਮਲ ਹੈ।
ਦੱਸ ਦੇਈਏ ਕਿ ਅਰਸ਼ ਡੱਲਾ ਮੁੱਖ ਤੌਰ ‘ਤੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਹੁਣ ਕੈਨੇਡਾ ਰਹਿੰਦਾ ਹੈ। ਅਰਸ਼ ਡੱਲਾ ਪਹਿਲਾਂ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਫਿਰ ਅੱਤਵਾਦੀ ਬਣ ਗਿਆ। ਹਾਲ ਹੀ ‘ਚ ਉਹ ਕਈ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ। 2022 ਵਿਚ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜੇਲ੍ਹ ‘ਚ ਚੱਲੀਆਂ ਰਾਡਾਂ, ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਤੇ ਸਾਥੀਆਂ ਨੂੰ ਦੂਜੇ ਗੈਂਗ ਨੇ ਕੁੱਟਿਆ
ਪੰਜਾਬ ਪੁਲਿਸ ਨੇ ਅਰਸ਼ ਡੱਲਾ ਵੱਲੋਂ ਫੰਡ ਕੀਤੇ ਜਾ ਰਹੇ ਕਈ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਸ ਦੇ ਕਰੀਬੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਕੋਲੋਂ ਆਈਈਡੀ, ਹੈਂਡ ਗ੍ਰੇਨੇਡ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਡੱਲਾ ਕਈ ਵੱਡੇ ਮਾਮਲਿਆਂ ‘ਚ ਲੋੜੀਂਦਾ ਹੈ ਅਤੇ ਪੁਲਿਸ ਕਈ ਸਾਲਾਂ ਤੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: