ਭਾਰਤੀ ਜਲਵਾਯੂ ਮਾਹਰ ਤੇ ਊਰਜਾ, ਚੌਗਿਰਦਾ ਤੇ ਜਲ ਪ੍ਰੀਸ਼ਦ ਦੇ ਸੀ.ਈ.ਓ. ਅਰੁਣਾਭ ਘੋਸ਼ ਯੂ.ਐੱਨ. ਦੇ ਉਸ ਹਾਈ ਲੈਵਲ ਐਕਸਪਰਟ ਸਮੂਹ ਦਾ ਹਿੱਸਾ ਬਣੇ ਹਨ, ਜਿਸ ਦੀ ਪ੍ਰਧਾਨਗੀ ਕੈਨੇਡਾ ਦੇ ਸਾਬਕਾ ਚੌਗਿਰਦਾ ਤੇ ਜਲਵਾਯੂ ਤਬਦੀਲੀ ਮੰਤਰੀ ਕੈਥਰੀਨ ਮੈਕਕੇਨਾ ਕਰਨਗੇ।
ਇਸ ਮਾਹਰ ਗਰੁੱਪ ਦੇ ਹੋਰ ਮੈਂਬਰਾਂ ਵਿੱਚ ਮਾਲੀ ਦੇ ਸਾਬਕਾ ਪ੍ਰਧਾਨ ਓਉਮਰ ਟਾਟਾਮ ਲੀ, ਗਲੋਬਲ ਕਮਿਸ਼ਨ ਫਾਰ ਇਕੋਨਾਮੀ ਐੰਡ ਕਲਾਈਮੇਟ ਵਿੱਚ ਕਮਿਸ਼ਨਰ ਕਾਰਲੋਸ ਲੋਪਸ ਤੇ ਕੈਲੀਫੋਰਨੀਆ ਏਅਰ ਰਿਸੋਰਸਿਜ਼ ਬੋਰਡ ਦੀ ਸਾਬਕਾ ਪ੍ਰਧਾਨ ਮੈਰੀ ਨਿਕੋਲਸ ਵੀ ਸ਼ਾਮਲ ਹਨ। ਇਸ ਗਰੁੱਪ ਨੂੰ ਯੂ.ਐੱਨ. ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਪੂਰੀ ਦੁਨੀਆ ਵਿੱਚ ਸਿਫ਼ਰ ਉਤਸਰਜਨ ਪ੍ਰਤੀਬੱਧਤਾਵਾਂ ਲਈ ਸਖਤ ਤੇ ਸਪੱਸ਼ਟ ਮਾਣਕਾਂ ਨੂੰ ਵਿਕਸਿਤ ਕਰਨ ਤੇ ਉਨ੍ਹਾਂ ਨੂੰ ਲਾਗੂ ਕਰਨ ਨੂੰ ਰਫਤਾਰ ਦੇਣ ਲਈ ਬਣਾਇਆ ਹੈ।
ਯੂ.ਐੱਨ. ਦੇ ਹਾਈ ਲੈਵਲ ਐਕਸਪਰਟ ਗਰੁੱਪ ਦੇ ਮੈਂਬਰ ਬਣੇ ਅਰੁਣਾਭ ਘੋਸ਼ ਨੇ ਕਿਹਾ ਕਿ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਵਾਅਦਿਆਂ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਜਲਵਾਯੂ ਸੰਕਟ ‘ਤੇ ਅਸੀਂ ਜਿੰਨਾ ਮੰਨਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਕਾਰਵਾਈ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਲਗਾਤਾਰ ਮੰਡਰਾਉਂਦੇ ਜਾ ਰਹੇ ਜਲਵਾਯੂ ਸੰਕਟ ਵਿਚਾਲੇ ਇਸ ‘ਗੈਰ-ਰਾਜ ਸੰਸਥਾਵਾਂ ਦੇ ‘ਹਾਈ ਲੈਵਲ ਐਕਸਪਰਟ ਗਰੁੱਪ ਆਨ ਦਿ ਨੈੱਟ-ਜ਼ੀਰੋ ਐਮਿਸ਼ਨ ਕਮਿਟਮੈਂਟਸ ਆਫ ਨਾਨ-ਸਟੇਟ ਐਂਟਾਇਟੀਜ਼’ ਨੂੰ ਸ਼ੁਰੂ ਕੀਤਾ ਗਿਆ ਹੈ। ਲਗਾਤਾਰ ਵਿਗੜਦੇ ਜਲਵਾਯੂ ਸੰਕਟ ਨੂੰ ਵੇਖਦੇ ਹੋਏ ਜ਼ਰੂਰੀ ਹੈ ਕਿ ਸਾਰੇ ਜਲਵਾਯੂ ਵਾਅਦਿਆਂ ਨੂੰ ਪੂਰਾ ਕਰਨ ਲਈ ਪਾਰਦਰਸ਼ੀ, ਭਰੋਸੇਯੋਗ, ਮਜ਼ਬੂਤ ਯੋਜਨਾਵਾਂ ਨੂੰ ਤੁਰੰਤ ਸ਼ੁਰੂ ਕੀਤਾ ਜਾਵੇ ਤੇ ਜਿੰਨੀ ਛੇਤੀ ਹੋ ਸਕੇ ਉਸ ਤੋਂ ਅਸਲ ‘ਚ ਉਤਸਰਜਨ ਕਟੌਤੀ ਦਾ ਕੰਮ ਸ਼ੁਰੂ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਂਟੋਨੀਓ ਗੁਟੇਰੇਸ ਨੇ ਇਹ ਕਦਮ ਵਿਗਿਆਨੀਆਂ ਦੀ ਚਿਤਾਵਨੀ ਦੇ ਬਾਵਜੂਦ ਦੁਨੀਆ ਦੇ ਦੇਸ਼ਾਂ ਦੀ ਸੁਸਤ ਪ੍ਰਤੀਕਿਰਿਆ ਦੇ ਮੱਦੇਨਜ਼ਰ ਚੁੱਕਿਆ ਹੈ। ਯੂ.ਐੱਨ. ਦਾ ਇਹ ਹਾਈ ਲੈਵਲ ਗਰੁੱਪ ਡੀਕਾਰਬਨਡਾਈਜ਼ੇਸ਼ਨ ਯੋਜਨਾਵਾਂ ਦੀ ਦਿਸ਼ਾ ਵਿੱਚ ਮਾਣਕਾਂ ਤੇ ਮਾਪਦੰਡਾਂ ‘ਤੇ ਕੌਮਾਂਤਰੀ ਤੇ ਕੌਮੀ ਪੱਧਰ ‘ਤੇ ਇੱਕ ਰੋਡਮੈਪ ਤਿਆਰ ਕਰੇਗਾ ਤੇ ਇਹ ਸਾਲ ਦੇ ਅਖੀਰ ਤੋਂ ਪਹਿਲਾਂ ਆਪਣੀਆਂ ਸਿਫਾਰਿਸ਼ਾਂ ਦੇਵੇਗਾ।