ਏਸ਼ੀਆ ਕੱਪ 27 ਅਗਸਤ ਨੂੰ 11 ਸਤੰਬਰ ਵਿਚਾਲੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਵਾਰ ਦਾ ਟੂਰਨਾਮੈਂਟ ਟੀ20 ਫਾਰਮੈਟ ਵਿੱਚ ਖੇਡਿਆ ਜਾਵੇਗਾ ਤੇ ਇਸ ਦੇ ਲਈ ਕਵਾਲੀਫਾਇਰ 20 ਅਗਸਤ 2022 ਤੋਂ ਖੇਡੇ ਜਾਣਗੇ।
ਟੀਮ ਇੰਡੀਆ ਏਸ਼ੀਆ ਕੱਪ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ। 1984 ਵਿੱਚ ਇਸ ਟੂਰਨਾਮੈਂਟ ਦਾ ਪਹਿਲੀ ਵਾਰ ਆਯੋਜਨ ਕੀਤਾ ਗਿਆ ਸੀ, ਉਦੋਂ ਤੋਂ ਭਾਰਤ ਨੇ ਸੱਤ ਵਾਰ ਖਿਤਾਬ ਜਿੱਤਿਆ ਹੈ। ਭਾਰਤੀ ਟੀਮ 1984, 1988, 1990-01, 1995, 1995, 2010, 2016 ਤੇ 2018 ਵਿੱਚ ਚੈਂਪੀਅਨ ਰਹਿ ਚੁੱਕੀ ਹੈ।
ਦੂਜੇ ਪਾਸੇ ਸ਼੍ਰੀਲੰਕਾ ਪੰਜ ਖਿਤਾਬੀ ਜਿੱਤ ਦੇ ਨਾਲ ਦੂਜੇ ਨੰਬਰ ‘ਤੇ ਹੈ। ਸ਼੍ਰੀਲੰਕਾ ਨੇ 1986 1997, 2004, 2008 ਤੇ 2014 ਵਿੱਚ ਖਿਤਾਬ ਜਿੱਤਿਆ ਸੀ, ਪਾਕਿਸਤਾਨ ਨੇ 2000 ਤੇ 2012 ਵਿੱਚ ਇਹ ਟੂਰਨਾਮੈਂਟ ਜਿੱਤਿਆ ਸੀ। ਏਸ਼ੀਆ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ 14 ਵਾਰ ਸ਼੍ਰਿਲੰਕਾ ਨੇ ਹਿੱਸਾ ਲਿਆ। ਇਸ ਤੋਂ ਬਾਅਦ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਹਨ ਜਿਨ੍ਹਾਂ ਨੇ 13 ਵਾਰ ਇਹ ਟੂਰਨਾਮੈਂਟ ਖੇਡਿਆ ਹੈ।
ਏਸ਼ੀਆ ਕੱਪ 2022 ਵਿੱਚ ਛੇ ਟੀਮਾਂ ਹੋਣਗੀਆਂ, ਇਸ ਵਿੱਚ ਭਾਰਤ, ਸ਼੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੇ ਇੱਕ ਕੁਆਲੀਫਾਇਰ ਸ਼ਾਮਲ ਹਨ। ਕੁਆਲੀਫਾਇਰ ਮੁਕਾਬਲੇ ਯੂਏਈ, ਕੁਵੈਤ, ਸਿੰਗਾਪੁਰ ਤੇ ਹਾਂਗਕਾਂਗ ਵਿਚਾਲੇ ਖੇਡਿਆ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਂਝ ਏਸ਼ੀਆ ਕੱਪ ਕ੍ਰਿਕਟ ਹਰ ਦੋ ਸਾਲਾਂ ਵਿੱਚ ਕੀਤਾ ਜਾਂਦਾ ਹੈ ਪਰ 220 ਦੇ ਅਡੀਸ਼ਨ ਨੂੰ ਕੋਵਿਡ-19 ਮਹਾਮਾਰੀ ਕਰਕੇ ਏਸ਼ੀਆਈ ਕ੍ਰਿਕਟ ਕੌਂਸਲ (ਏ.ਸੀ.ਸੀ.) ਨੇ ਰੱਦ ਕਰ ਦਿੱਤਾ ਸੀ। ਏ.ਸੀ.ਸੀ. ਸ਼੍ਰੀਲੰਕਾ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਨੂੰ ਜੂਨ 2021 ਵਿੱਚ ਆਯੋਜਿਤ ਕਰਨਾ ਚਾਹੁੰਦੀ ਸੀ ਪਰ ਮਹਾਮਾਰੀ ਨੇ ਆਯੋਜਕਾਂ ਨੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਸੀ।