ਯੂਕਰੇਨ-ਰੂਸ ਜੰਗ ਵਿਚ ਪੁਤਿਨ ਨੂੰ ਪਾਗਲ ਕਹਿਣ ਵਾਲੀ ਰਸ਼ੀਅਨ ਮਾਡਲ ਗ੍ਰੇਟ ਵੇਲਡਰ ਦੀ ਡੈੱਡ ਬਾਡੀ ਸੂਟਕੇਸ ‘ਚ ਮਿਲੀ। ਵੇਲਡਰ ਪੁਤਿਨ ਖਿਲਾਫ ਪੋਸਟ ਲਿਖਣ ਤੋਂ ਬਾਅਦ ਲਾਪਤਾ ਹੋ ਗਈ ਸੀ। ਹਾਲਾਂਕਿ ਵੇਲਡਰ ਦੇ ਕਤਲ ਦੀ ਜ਼ਿੰਮੇਵਾਰੀ ਉਸ ਦੇ ਸਾਬਕਾ ਪ੍ਰੇਮੀ ਨੇ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਿਪੋਰਟ ਮੁਤਾਬਕ 23 ਸਾਲ ਦੀ ਰੂਸੀ ਮਾਡਲ ਨੇ ਜਨਵਰੀ 2021 ਵਿਚ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ। ਇਸ ‘ਚ ਉਸ ਨੇ ਪੁਤਿਨ ਨੂੰ ਮਨੋਰੋਗੀ ਤੇ ਇੱਛਾਵਾਦੀ ਦੱਸਿਆ ਸੀ। ਇਸ ਤੋਂ ਬਾਅਦ ਤੋਂ ਉਹ ਗਾਇਬ ਸੀ। ਪਿਛਲੇ ਦਿਨੀਂ ਲਿਪੇਤਸਕ ਇਲਾਕੇ ਵਿਚ ਉਨ੍ਹਾਂ ਦੀ ਡੈੱਡ ਬਾਡੀ ਮਿਲੀ ਸੀ। ਹਾਲਾਂਕਿ ਕਤਲ ਕਦੋਂ ਤੇ ਕਿਵੇਂ ਹੋਇਆ, ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਚੰਨੀ, ਕੈਪਟਨ ਤੇ ਸਿੱਧੂ ਨੂੰ ਸੱਦਾ, ਕਪਿਲ ਸ਼ਰਮਾ ਵੀ ਹੋ ਸਕਦੇ ਨੇ ਸ਼ਾਮਲ
ਵੇਲਡਰ ਨੇ ਆਪਣੀ ਫੇਸਬੁੱਕ ਪੋਸਟ ‘ਤੇ ਲਿਖਿਆ ਸੀ ਪੁਤਿਨ ਵਰਗੇ ਲੋਕ ਬਚਪਨ ਤੋਂ ਹੀ ਡਰਪੋਕ ਹੁੰਦੇ ਹਨ। ਸ਼ੋਰ ਤੇ ਹਨ੍ਹੇਰੇ ਤੋਂ ਡਰਦੇ ਹਨ। ਰੂਸ ਨੂੰ ਅਖੰਡਤਾ ਦਾ ਜੋ ਭੂਤ ਸਵਾਲ ਹੈ, ਉਸ ਦੇ ਬਦਲੇ ਉਸ ਨੂੰ ਹੰਝੂ ਮਿਲਣਗੇ। ਵੇਲਡਰ ਦੀ ਹੱਤਿਆ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਸ ਦੇ ਸਾਬਕਾ ਪ੍ਰੇਮੀ ਦਿਮਿਤਰੀ ਕੋਰੋਵਿਨ ਨੂੰ ਗ੍ਰਿਫਤਾਰ ਕੀਤਾ। ਸ਼ੁਰੂਆਤੀ ਪੁੱਛਗਿਛ ਵਿਚ ਉਸ ਨੇ ਦੱਸਿਆ ਕਿ ਪੈਸੇ ਦੇ ਲੈਣ-ਦੇਣ ਕਾਰਨ ਉਸ ਨੇ ਵੇਲਡਰ ਦਾ ਕਤਲ ਕੀਤਾ। ਕੋਰੋਵਿਨ ਨੇ ਦੱਸਿਆ ਕਿ ਕਤਲ ਤੋਂ ਬਾਅਦ ਉਹ ਡੈੱਡ ਬਾਡੀ ਨੂੰ ਸੂਟਕੇਸ ਵਿਚ ਰੱਖ ਕੇ 3 ਦਿਨ ਤੱਕ ਉਸ ਦੇ ਨਾਲ ਰਿਹਾ। ਫਿਰ ਕਾਰ ਵਿਚ ਉਸ ਨੂੰ ਰੱਖ ਕੇ ਲਿਪੇਤਸਕ ਵਿਚ ਸੁੱਟ ਦਿੱਤਾ।