ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਨੂੰ ਸ਼ੁੱਕਰਵਾਰ ਨੂੰ ਦੇਰ ਰਾਤ ਹੋਏ ਰਾਕੇਟ ਲਾਂਚਰ ਨਾਲ ਹਮਲੇ ਨੂੰ ਪੁਲਿਸ ਅੱਤਵਾਦੀ ਹਮਲਾ ਦੱਸ ਰਹੀ ਹੈ, ਦੂਜੇ ਪਾਸੇ ਇਸ ਦੀ ਜ਼ਿੰਮੇਵਾਰੀ ਅੱਤਵਾਦੀ ਗੁਰਪਤਵੰਤ ਪੰਨੂ ਨੇ ਲਈ ਹੈ।
ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਇਸ ਨੋਟ ਭੇਜ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੰਨੂ ਦਾ ਕਹਿਣਾ ਹੈ ਕਿ ਜਲੰਧਰ ਦੇ ਲਤੀਫਪੁਰਾ ਵਿੱਚ 1947 ਵਿੱਚ ਪਾਕਿਸਤਾਨ ਤੋਂ ਆ ਕੇ ਵਸੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਬੇਘਰ ਕੀਤਾ ਹੈ। ਇਹ ਉਸੇ ਦਾ ਬਦਲਾ ਹੈ। ਪੰਨੂ ਵਿਦੇਸ਼ ਵਿੱਚ ਹੀ ਕਿਤੇ ਰਹਿੰਦਾ ਹੈ।
ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਰਾਹ ‘ਤੇ ਚੱਲਣ ਵਾਲਿਆਂ ਨੂੰ ਉਨ੍ਹਾਂ ਕੋਲ ਹੀ ਭੇਜ ਦਿੱਤਾ ਜਾਏਗਾ। ਜੇ ਹਿੰਮਤ ਹੈ ਤਾਂ ਅੱਜ ਤਰਨਤਾਰਨ ਦਾ ਪੁਲ ਲੰਘ ਕੇ ਵਿਖਾਓ, ਰਿਫ੍ਰੈਂਡਮ ਦੇ ਸਮਰਥਕ ਉਡੀਕ ਕਰ ਰਹੇ ਹਨ। ਪੰਨੂ ਨੇ ਦੱਸਿਆ ਕਿ ਪੰਜਾਬ ਵਿੱਚ ਘਰ-ਘਰ ਵਿੱਚ ਰਾਕੇਟ ਲਾਂਚਰ ਤੇ ਬੰਬ ਪਹੁੰਚ ਚੁੱਕੇ ਹਨ। ਇਹੀ ਪੰਜਾਬ ਨੂੰ ਭਾਰਤ ਦੀ ਹਕੂਮਤ ਤੋਂ ਆਜ਼ਾਦੀ ਦਿਵਾਉਣਗੇ।
ਪੁਲਿਸ ਨੇ ਦੱਸਿਆ ਕਿ ਤਰਨਤਾਰਨ ਹਮਲੇ ਵਿੱਚ ਰਾਕੇਟ ਪ੍ਰੋਪੇਲਡ ਗ੍ਰੇਨੇਡ (RPG) ਦਾ ਇਸਤੇਮਾਲ ਕੀਤਾ ਗਿਆ। ਅੱਤਵਾਦੀਆਂ ਦੇ ਮਨਸੂਬਿਆਂ ‘ਤੇ ਉਦੋਂ ਪਾਣੀ ਫਿਰਿਆ ਜਦੋਂ ਉਨ੍ਹਾਂ ਵੱਲੋਂ ਸੁੱਟਿਆ ਗਿਆ ਗ੍ਰੇਨੇਡ ਫਟਿਆ ਹੀ ਨਹੀਂ। ਬੂਥ ਨੂੰ ਸੀਲ ਕਰ ਦਿੱਤਾ ਗਿਆ ਹੈ। SSP ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਚੱਲਦੀ ਬੱਸ ਤੋਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ 2 ਹਵਾਲਾਤੀ ਫਰਾਰ, ਪਈਆਂ ਭਾਜੜਾਂ
ਦੱਸਲ ਦੇਈਏ ਕਿ 7 ਮਹੀਨਿਆਂ ਤੋਂ ਬਾਅਦ ਇੱਕ ਵਾਰ ਅੱਤਵਾਦੀਆਂ ਨੇ ਪੰਜਾਬ ਪੁਲਿਸ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਪਹਿਲਾਂ 6 ਮਈ ਨੂੰ ਮੋਹਾਲੀ ਵਿੱਚ ਇੰਟੈਲੀਜੈਂਸ ਵਿਭਾਗ ‘ਤੇ RPG ਨਾਲ ਹਮਲਾ ਕੀਤਾ ਗਿਆ ਸੀ। ਉਦੋਂ ਵੀ ਦਫਤਰ ਬੰਦ ਸੀ ਅਤੇ ਕੋਈ ਨੁਕਸਾਨ ਨਹੀਂ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: