ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਲੁਧਿਆਣਾ-ਫਿਰੋਜ਼ਪੁਰ ਜੀਟੀ ਰੋਡ ‘ਤੇ ਇੱਕ ਬੇਕਾਬੂ ਫਾਰਚੂਨਰ ਡਿਵਾਈਡਰ ਤੋੜ ਕੇ ਸਰਵਿਸ ਲਾਈਨ ‘ਤੇ ਜਾ ਪਹੁੰਚੀ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋ ਗਏ। ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਗੱਡੀ ਦੇ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਮੋਗਾ ਤੋਂ ਟੈਸਟ ਆਦਿ ਕਰਵਾ ਕੇ ਵਾਪਸ ਆ ਰਿਹਾ ਸੀ। ਉਸ ਦੀ ਪਛਾਣ ਨਵਤੇਜ ਸਿੰਘ ਵਜੋਂ ਹੋਈ ਹੈ। ਨਵਤੇਜ ਨਾਲ 2 ਹੋਰ ਲੋਕ ਮੌਜੂਦ ਸਨ। ਉਹ ਬੀਮਾਰ ਰਹਿੰਦਾ ਹੈ, ਜਿਸ ਕਾਰਨ ਉਹ ਮੋਗਾ ਤੋਂ ਟੈਸਟ ਕਰਵਾ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਉਸ ਨੂੰ ਕਿਸੇ ਤਰ੍ਹਾਂ ਦਾ ਅਟੈਕ ਜਿਹਾ ਮਹਿਸੂਸ ਹੋਇਆ।
ਇਸ ਕਾਰਨ ਉਹ ਕਾਰ ਤੋਂ ਸੰਤੁਲਨ ਗੁਆ ਬੈਠਾ। ਸੰਤੁਲਨ ਗੁਆਉਣ ਕਰਕੇ ਉਹ ਗੱਡੀ ਨੂੰ ਸੰਭਾਲ ਨਾ ਸਕਿਆ ਅਤੇ ਗੱਡੀ ਡਿਵਾਈਡਰ ਨਾਲ ਟਕਰਾ ਕੇ ਸਰਵਿਸ ਲਾਈਨ ‘ਤੇ ਜਾ ਡਿੱਗੀ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਇਹ ਵੀ ਪੜ੍ਹੋ : ਤੈਅ ਨਾਲੋਂ ਵੱਧ ਰੇਟ ਵਸੂਲਣ ‘ਤੇ 3 ਸਿਟੀ ਸਕੈਨ ਸੈਂਟਰਾਂ ਨੂੰ ਠੋਕਿਆ ਗਿਆ 50-50 ਹਜ਼ਾਰ ਜੁਰਮਾਨਾ
ਸ਼ੁਕਰ ਹੈ ਕਿ ਕਾਰ ਦੇ ਅੱਗੇ ਜਾਂ ਪਿੱਛੇ ਕੋਈ ਵਾਹਨ ਨਹੀਂ ਆ ਰਿਹਾ ਸੀ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜ਼ਖ਼ਮੀਆਂ ਨੂੰ ਪਹਿਲਾਂ ਜਗਰਾਓਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਲੁਧਿਆਣਾ ਦੇ ਅਗਰਸੇਨ ਹਸਪਤਾਲ ਭੇਜਿਆ ਗਿਆ। ਜ਼ਖਮੀ ਨਵਤੇਜ ਪਿੰਡ ਸਹੌਲੀ ਦਾ ਰਹਿਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -: