ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦੀਵਾਰਾਂ ‘ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਖਾਲਿਸਤਾਨੀ ਨਾਅਰੇ ਲਿਖ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲੰਧਰ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਪੰਜਾਬ ਆਰਡਮ ਪੁਲਿਸ ਦੀਆਂ ਦੀਵਾਰਾਂ ‘ਤੇ ਵੀ ਬੀਤੀ ਰਾਤ ਖਾਲਿਸਤਾਨੀ ਨਾਅਰੇ ਲਿਖੇ ਗਏ। ਨਾਅਰੇ ਲਿਖਣ ਵਾਲੇ ਨੇ ਆਪ੍ਰੇਸ਼ਨ ਬਲਿਊ ਸਟਾਰ ਦੀ ਤਰੀਖ ਵੀ ਲਿਖੀ।
ਜਲੰਧਰ ਪੁਲਿਸ ਵਿਚ ਸਵੇਰੇ ਸਪ੍ਰੇਅ ਕਰਕੇ ਲਿਖੀਆਂ ਲਾਈਨਾਂਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦੇਸ਼ ‘ਚ ਬੈਠੇ ਅੱਤਵਾਦੀ ਗੁਰਪਤਵੰਤ ਪੰਨੂੰ ਨੇ ਵੀਡੀਓ ਜਾਰੀ ਕਰਕੇ ਪੰਜਾਬ ਪੁਲਿਸ ਨੂੰ ਸਿੱਧਾ ਚੈਲੰਜ ਦਿੱਤਾ। ਵੀਡੀਓ ਵਿਚ ਉਸ ਨੇ ਕਿਹਾ ਕਿ ਉਹ ਵਿਦੇਸ਼ ਵਿਚ ਬੈਠਾ ਕੁਝ ਵੀ ਕਰ ਸਕਦਾ ਹੈ। ਉਸ ਨੇ ਵੀਡੀਓ ਵਿਚ ਪੀਏਪੀ ਦੀਆਂ ਦੀਵਾਰਾਂ ‘ਤੇ ਨਾਅਰੇ ਲਿਖੇ ਦਿਖਾਏ। ਨਾਲ ਹੀ ਕਿਹਾ ਕਿ ਲਿਖਣ ਵਾਲੇ ਨੇ ਵਧੀਆ ਕੰਮ ਕੀਤਾ ਹੈ। ਪੁਲਿਸ ਸੀਸੀਟੀਵੀ ਕੈਮਰਾ ਖੰਗਾਲ ਰਹੀ ਹੈ ਤਾਂ ਕਿ ਸਲੋਗਨ ਲਿਖਣ ਵਾਲੇ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬੀਤੇ ਐਤਵਾਰ ਨੂੰ SFJ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਚ ਰਾਤ ਨੂੰ ਐੱਸਡੀਐੱਮ ਦਫਤਰ, ਜਲ ਸਪਲਾਈ ਵਿਭਾਗ ਦੀ ਲੈਬਾਰਟਰੀ, ਨਗਰ ਕੌਂਸਲ ਦਫਤਰ ਦੀ ਪੁਰਾਣੀ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਦੀਵਾਰ ‘ਤੇ ਖਾਲਿਸਸਤਾਨੀ ਜ਼ਿੰਦਾਬਾਦ ਦੇ ਨਾਅਰੇ ਲਿਖ ਦਿੱਤੇ ਸਨ।