ਮਿਆਂਮਾਰ ਦੀ ਇਕ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਬਰਖਾਸਤ ਨੇਤਾ ਆਂਗ ਸਾਨ ਸੂ ਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਨੋਬੇਲ ਪੁਰਸਕਾਰ ਜੇਤੂ ਸੂ ਕੀ ਨੂੰ ਹੈਲੀਕਾਪਟਰ ਕਿਰਾਏ ‘ਤੇ ਲੈਣ ਅਤੇ ਰੱਖ-ਰਖਾਅ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਪੰਜ ਮਾਮਲਿਆਂ ਵਿੱਚ ਜੇਲ੍ਹ ਭੇਜਿਆ ਗਿਆ ਸੀ।
ਨੋਬਲ ਪੁਰਸਕਾਰ ਜੇਤੂ ਤੇ ਮਿਆਂਮਾਰ ਦੇ ਦਹਾਕਿਆਂ ਦੇ ਫੌਜੀ ਸ਼ਾਸਨ ਦੇ ਵਿਰੋਧੀ ਧਿਰ ਦੀ ਮੁੱਖ ਨੇਤਾ ਆਂਗ ਸਾਨ ਸੂ ਨੂੰ ਤਖਤਾਪਲਟ ਦੇ ਬਾਅਦ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਉੁਨ੍ਹਾਂ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦੋਂ ਕਿ ਉਹ ਆਪਣੇ ਉਪਰ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ। ਹੁਣ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦਾ ਹੋਂਦ ਵੀ ਖਤਰੇ ਵਿਚ ਆ ਗਈ ਹੈ।
ਫੌਜ ਨੇ ਮਿਆਂਮਾਰ ਵਿਚ 2023 ਵਿਚ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ 1 ਫਰਵਰੀ 2021 ਨੂੰ ਮਿਆਂਮਾਰ ਦੀ ਫੌਜ ਨੇ ਦੇਸ਼ ਦੀ ਵਾਂਗਡੋਰ ਆਪਣੇ ਹੱਥ ਵਿਚ ਲੈ ਲਈ ਸੀ ਤੇ ਆਂਗ ਸਾਨ ਸੂ ਕੀ ਦੇ ਨਾਲ ਮਿਆਂਮਾਰ ਦੇ ਕਈ ਵੱਡੇ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਸੀ। ਆਂਗ ਸਾਨ ਸੂ ਨੇ ਮਿਆਂਮਾਰ ਵਿਚ ਦਹਾਕਿਆਂ ਤੱਕ ਫੌਜ ਸ਼ਾਸਨ ਖਿਲਾਫ ਲੋਕਤੰਤਰ ਲਈ ਲੰਬਾ ਸੰਘਰਸ਼ ਕੀਤਾ ਹੈ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ, ਨੌਜਵਾਨ ਪੁਲਿਸ ਮੁਲਾਜ਼ਮ ਦੀ ਮੌਤ
ਉਹ ਬੇਹੱਦ ਲੋਕਪ੍ਰਿਯ ਨੇਤਾ ਹਨ। ਉਹ ਦਹਾਕਿਆਂ ਤੋਂ ਇਥੇ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਕਰਦੀ ਰਹੀ ਹੈ। ਉਨ੍ਹਾਂ ਨੂੰ 15 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਨਜ਼ਰਬੰਦ ਜਾਂ ਜੇਲ੍ਹ ਵਿਚ ਹੀ ਰਹਿਣਾ ਪਿਆ ਸੀ। ਫਿਰ ਉਨ੍ਹਾਂ ਨੇ ਦੇਸ਼ ਦੀ ਕਮਾਨ ਸੰਭਾਲੀ। ਹਾਲਾਂਕਿ ਫੌਜ ਦੀ ਤਖਤਾਪਲਟ ਦੇ ਬਾਅਦ ਹੁਣੇ ਜਿਹੇ ਇਕ ਵਾਰ ਫਿਰ ਫੌਜੀ ਸ਼ਾਸਨ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਜਿਸ ਕਾਰਨ ਇਕ ਵਾਰ ਫਿਰ ਤੋਂ ਉਹ ਸੁਰਖੀਆਂ ਵਿਚ ਆ ਗਈ।
ਵੀਡੀਓ ਲਈ ਕਲਿੱਕ ਕਰੋ -: