Australia ਜਲਦ ਹੀ ਖੇਤਾਂ ‘ਚ ਕੰਮ ਕਰਾਉਣ ਲਈ ‘ਖੇਤੀਬਾੜੀ ਵੀਜ਼ਾ’ ਲਾਂਚ ਕਰਨ ਜਾ ਰਿਹਾ ਹੈ। ਇਸ ਤਹਿਤ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਸੱਦਿਆ ਜਾਵੇਗਾ। ਇਹ ਖੇਤੀਬਾੜੀ ਵੀਜ਼ਾ ਅਕਤੂਬਰ ਵਿਚ ਪੇਸ਼ ਕੀਤਾ ਜਾ ਸਕਦਾ ਹੈ।
ਖੇਤੀ ਮੰਤਰੀ ਡੇਵਿਡ ਲਿਟਿਲਪ੍ਰਾਊਡ ਨੇ ਕਿਹਾ ਕਿ ਪਿਛਲੇ ਜੂਨ ਵਿਚ ਵੀਜ਼ਾ ‘ਤੇ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਹ ਸਾਰਾ ਮਾਮਲਾ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨੂੰ ਭੇਜ ਦਿੱਤਾ ਗਿਆ ਹੈ। ਉਮੀਦ ਹੈ ਕਿ ਵਿਦੇਸ਼ ਮੰਤਰੀ ਇਸ ਨੂੰ ਜਲਦ ਹੀ ਸਹਿਮਤੀ ਦੇਵੇਗੀ।
ਹਾਲਾਂਕਿ ਜੂਨ ਵਿਚ ਇਹ ਵੀਜ਼ਾ ਕੁਝ ਚੋਣਵੇ ਦੇਸ਼ਾਂ ਲਈ ਹੋ ਸਕਦਾ ਹੈ। ਇਸ ਸਮੇਂ ਆਸਟ੍ਰੇਲੀਆ ਸਰਕਾਰ 4 ਦੇਸ਼ਾਂ ਨਾਲ ਗੱਲਬਾਤ ਕਰ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਸਟ੍ਰੇਲੀਆ ਸੋਮਵਾਰ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਦਾ ਸੁਆਗਤ ਕਰਨ ਲਈ ਤਿਆਰ ਹੈ। ਲਗਭਗ 2 ਸਾਲ ਮਗਰੋਂ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਕੋਵਿਡ ਦੇ ਮਾਮਲੇ ਕਾਫੀ ਘਟੇ ਹਨ। ਬਹੁਤ ਸਾਰੇ ਦੇਸ਼ ਪਾਬੰਦੀਆਂ ਘੱਟ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਮਾਰਚ 2020 ਵਿੱਚ ਆਸਟ੍ਰੇਲੀਆ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਵੰਬਰ ਤੋਂ ਪੜਾਅਵਾਰ ਢੰਗ ਨਾਲ ਇਸ ਵਿੱਚ ਢਿੱਲ ਦੇਣੀ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਸਭ ਤੋਂ ਪਹਿਲਾਂ ਆਸਟ੍ਰੇਲੀਆਈ ਨਾਗਰਿਕਾਂ, ਫਿਰ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕਾਮਿਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ 68 ਫੀਸਦੀ ਰਿਹਾ ਮਤਦਾਨ, ਪੋਲਿੰਗ ‘ਚ ਮਾਨਸਾ ਰਿਹਾ ਟੌਪ ‘ਤੇ, ਅੰਮ੍ਰਿਤਸਰ ‘ਚ ਸਭ ਤੋਂ ਘੱਟ ਪਈਆਂ ਵੋਟਾਂ
ਗੌਰਤਲਬ ਹੈ ਕਿ ਪੱਛਮੀ ਆਸਟ੍ਰੇਲੀਆ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਬਹੁਤ ਜ਼ਿਆਦਾ ਸੀ, ਨੇ ਲਗਭਗ 700 ਦਿਨਾਂ ਤੋਂ ਸਖਤ ਸਰਹੱਦਾਂ ਦੇ ਨਿਯੰਤਰਣ ਰੱਖਣ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਉਹ ਓਮੀਕ੍ਰੋਨ ਨਾਲ ਨਜਿੱਠ ਸਕਦਾ ਹੈ ਅਤੇ ਟ੍ਰਿਪਲ ਵੈਕਸੀਨੇਸ਼ਨ ਕਰਵਾਉਣ ਵਾਲੇ ਸੈਲਾਨੀਆਂ ਲਈ ਦੁਬਾਰਾ ਆਪਣੇ ਬਾਰਡਰ ਖੋਲ੍ਹੇਗਾ। ਇੱਥੇ ਸ਼ਨੀਵਾਰ ਨੂੰ ਆਸਟ੍ਰੇਲੀਆ ਵਿੱਚ 257 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ, ਜੋ ਕਿ ਅਜੇ ਤੱਕ ਸਭ ਤੋਂ ਵੱਧ ਹੈ, ਜਦਕਿ ਕੋਈ ਵੀ ਮੌਤ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ।