ਆਸਟ੍ਰੇਲੀਆ ‘ਚ ਭਾਰਤ ਵਿਰੋਧੀ ਗਤੀਵਿਧੀਆਂ ‘ਤੇ ਉਥੋਂ ਦੀ ਸਰਕਾਰ ਹੁਣ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਭਾਰਤ ਖਿਲਾਫ ਖਾਲਿਸਤਾਨੀ ਸਾਜਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ‘ਚ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਕੈਨਬਰਾ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਇਸ ਮਾਮਲੇ ‘ਤੇ ਕੰਮ ਕਰਨ ਲਈ ਕਿਹਾ ਗਿਆ ਹੈ।
ਦਰਅਸਲ, ਆਸਟ੍ਰੇਲੀਆ ਵਿਚ ਚੱਲ ਰਹੀ ਖਾਲਿਸਤਾਨੀ ਲਹਿਰ ਦੇ ਪਸਾਰ ਨੂੰ ਲੈ ਕੇ ਭਾਰਤ ਲਗਾਤਾਰ ਸ਼ਿਕਾਇਤ ਕਰਦਾ ਆ ਰਿਹਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਕਵਾਡ ਨੇਤਾਵਾਂ ਦੀ ਬੈਠਕ ‘ਚ ਸ਼ਾਮਲ ਹੋਣ ਲਈ ਆਸਟ੍ਰੇਲੀਆ ਵੀ ਜਾਣਗੇ, ਜਿਸ ਸਬੰਧੀ ਉਥੋਂ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ‘ਚ ਕਈ ਵਿਦੇਸ਼ੀ ਅਨਸਰਾਂ ਵਲੋਂ ਚਲਾਈ ਜਾ ਰਹੀ ਭਾਰਤ ਵਿਰੋਧੀ ਮੁਹਿੰਮ ਨੂੰ ਲੈ ਕੇ ਚਿੰਤਤ ਹਾਂ।
ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓ’ਨੀਲ ਨੂੰ ਵੀ ਆਸਟ੍ਰੇਲੀਆਈ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਉਹ ਲੋਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰਦੇ ਹਨ। ਪਰ, ਹੁਣ ਲੱਗਦਾ ਹੈ ਕਿ ਇਸ ਆਜ਼ਾਦੀ ਦੀ ਆੜ ਵਿੱਚ ਕੁਝ ਗਲਤ ਹੋ ਰਿਹਾ ਹੈ।
ਰਿਪੋਰਟ ਮੁਤਾਬਕ ਭਾਰਤ ਵਿਰੁੱਧ ਸਾਜ਼ਿਸ਼ਾਂ ਨੂੰ ਰੋਕਣ ਲਈ ਉੱਥੋਂ ਦੀ ਸਰਕਾਰ ਹੁਣ ਉਨ੍ਹਾਂ ਸਾਰੇ ਵਿਦੇਸ਼ੀਆਂ ਦੇ ਵੀਜ਼ਿਆਂ ਦੀ ਜਾਂਚ ਕਰ ਰਹੀ ਹੈ। ਜਿਹੜੇ ਭਾਰਤ ਦੇ ਖਿਲਾਫ ਖਾਲਿਸਤਾਨ ਬਣਾਉਣ ਦੇ ਹੱਕ ਵਿੱਚ ਉੱਥੇ ਰਾਏਸ਼ੁਮਾਰੀ ਕਰਵਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਰੂਸ ਨਾਲ ਜੰਗ ‘ਚ ਹਿੰਮਤ ਲਈ ਜ਼ੇਲੇਂਸਕੀ ਨੂੰ ਐਵਾਰਡ, ਚੁਣੇ ਗਏ Person of the Year 2022
ਪਿਛਲੇ ਮਹੀਨੇ 19 ਨਵੰਬਰ ਨੂੰ ਮੈਲਬੌਰਨ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਖਾਲਿਸਤਾਨੀਆਂ ਨੇ ਆਪਣੇ ਝੰਡੇ ਲਹਿਰਾਏ ਸਨ। ਇਹ ਪ੍ਰੋਗਰਾਮ ਉਥੋਂ ਦੀ ਸਰਕਾਰ ਵੱਲੋਂ ਫੰਡ ਕੀਤਾ ਗਿਆ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ‘ਚ ਮੌਜੂਦ ਭਾਰਤੀ ਅਧਿਕਾਰੀਆਂ ਨੇ ਸਰਕਾਰ ਤੋਂ ਮਾਮਲੇ ਦੀ ਸਖਤੀ ਨਾਲ ਜਾਂਚ ਕਰਨ ਦੀ ਮੰਗ ਕੀਤੀ ਸੀ।
ਖਾਲਿਸਤਾਨੀ ਪ੍ਰਚਾਰ ਨੂੰ ਆਸਟ੍ਰੇਲੀਆ ਵਿਚ ਕਾਫੀ ਸਮੇਂ ਤੋਂ ਸਮਰਥਨ ਮਿਲ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵੀ ਇਹ ਜ਼ੋਰ ਫੜ ਰਿਹਾ ਹੈ। ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ‘ਤੇ ਕਈ ਵਿਵਾਦਤ ਪੋਸਟਰ ਵਾਇਰਲ ਹੋ ਰਹੇ ਹਨ। ਜਿਸ ਵਿੱਚੋਂ ਇਕ ‘ਤੇ ਲਿਖਿਆ ਹੈ, ‘ਭਾਰਤੀ-ਹਿੰਦੂ ਸਿਸਟਮ ਨੂੰ ਖਤਮ ਕਰਨ ਦੀ ਆਖਰੀ ਲੜਾਈ’।
ਵੀਡੀਓ ਲਈ ਕਲਿੱਕ ਕਰੋ -: