ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ ਹਰ ਸਾਲ ਕੌਮੀ ਪੱਧਰ ‘ਤੇ ਸਿੱਖ ਖੇਡਾਂ ਦਾ ਆਯੋਜਨ ਕਰਵਾਉਂਦਾ ਆ ਰਿਹਾ ਹੈ।ਆਸਟ੍ਰੇਲੀਆ ਵਿਖੇ 7 ਤੋਂ 9 ਅਪ੍ਰੈਲ ਤੱਕ ਹੋਈਆਂ 35ਵੀਆਂ ਆਸਟਰੇਲੀਆਈ ਸਿੱਖ ਖੇਡਾਂ 2023 ਦੌਰਾਨ, ਆਸਟ੍ਰੇਲੀਆਈ ਡਾਇਸਪੋਰਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਭੇਜੇ ਗਏ ਸ਼ੁਭਕਾਮਨਾਂਵਾਂ ਪੱਤਰ ਦਾ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟ ਕੀਤਾ। ਬ੍ਰਿਸਬੇਨ ਵਿਖੇ ਹੋਈਆਂ ਇਨ੍ਹਾਂ ਖੇਡਾਂ ਨੂੰ ਹਮੇਸ਼ਾ ਦੀ ਤਰ੍ਹਾਂ ਭਰਪੂਰ ਹੁੰਗਾਰਾ ਮਿਲਿਆ। ਖੇਡਾਂ ਦਾ ਉਦਘਾਟਨ ਸਿੱਖ ਮਰਿਆਦਾ ਅਨੁਸਾਰ ਗੋਲਡ ਕੋਸਟ ਦੇ ਪ੍ਰਫੋਰਮੈਂਸ ਸੈਂਟਰ ਵਿਖੇ ਕਰਵਾਇਆ ਗਿਆ। ਖੇਡਾਂ ਦੀ ਸ਼ੁਰੂਆਤ 5 ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਅਤੇ ਬੱਚਿਆ ਦੇ ਸ਼ਬਦ-ਗਾਇਨ ਨਾਲ ਹੋਈ।ਇਸਤੋਂ ਬਾਅਦ ਭੰਗੜਾ-ਗਿੱਧਾ ਆਦਿ ਰਵਾਇਤੀ ਨਾਚ ਕਰਵਾਏ ਗਏਅਤੇ ਇੱਕ ਸਿੱਖ ਫੋਰਮ ਵੀ ਕਰਵਾਇਆ ਗਿਆ, ਜਿਸ ‘ਚ ਪੰਜਾਬੀ ਭਾਸ਼ਾ ਦੇ ਪਸਾਰ, ਭਾਈਚਾਰਕ ਸਾਂਝ ਅਤੇ ਭਵਿੱਖ ਦੀਆਂ ਗਤੀਵਿਧੀਆਂ ‘ਤੇ ਵਿਚਾਰ-ਚਰਚਾ ਹੋਈ।ਇਸ ਸਾਲ ਦੀਆਂ ਖੇਡਾਂ ਦੌਰਾਨ, ਬਹੁਤ ਸਾਰੇ ਲੋਕਾਂ ਵਿੱਚ ਭਾਰਤੀ ਸੱਭਿਆਚਾਰ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਉਤਸੁਕਤਾ ਵੀ ਪਹਿਲਾਂ ਨਾਲੋਂ ਜ਼ਿਆਦਾ ਦੇਖੀ ਗਈ।
ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ (ਏਐਨਐਸਐਸਏਸੀਸੀ) ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਪ੍ਰਤੀ ਵਿਖਾਇਆ ਗਿਆ ਸਨੇਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਖੇਡਾਂ ਦਾ ਆਯੋਜਨ ਸਿੱਖ ਵਿਚਾਰ ਨੂੰ ਪ੍ਰਫੁੱਲਤ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਆਪਸ ਵਿੱਚ ਜੋੜੀ ਰੱਖਣ ਲਈ ਕਰਵਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਸਟ੍ਰੇਲੀਅਨ ਸਿੱਖ ਭਾਈਚਾਰਾ ਆਪਣੀਆਂ ਜੜ੍ਹਾਂ ਨਾਲ ਡੂੰਘਾ ਜੁੜਿਆ ਹੋਇਆ ਹੈ ਅਤੇ ਭਾਰਤ ਦੇ ਵਿਕਾਸ ਲਈ ਤਤਪਰ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਆਯੋਜਨ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਕੀਤਾ ਜਾਂਦਾ ਹੈ ਤਾਂ ਜੋ ਸਾਡੀਆਂ ਅੰਦਰੂਨੀ ਸਿੱਖ ਭਾਵਨਾਵਾਂ ਨੂੰ ਉਜਾਗਰ ਕੀਤਾ ਜਾ ਸਕੇ, ਨਿਰਪੱਖ ਮੁਕਾਬਲੇ ਦੀ ਭਾਵਨਾ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਅਤੇ ਜਿੱਤ ਦਾ ਪ੍ਰਦਰਸ਼ਨ ਕੀਤਾ ਜਾ ਸਕੇ।
ਆਸਟ੍ਰੇਲੀਅਨ ਨੈਸ਼ਨਲ ਸਿੱਖ ਖੇਡਾਂ ਦੇ 35 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਤਿਰੰਗਾ ਲਹਿਰਾਇਆ ਗਿਆ, ਜੋਕਿ ਸਾਰੇ ਭਾਰਤੀਆਂ ਲਈ ਬਹੁਤ ਮਾਣ ਅਤੇ ਸਨਮਾਨ ਦਾ ਦਿਨ ਸੀ। ਸਿੱਖ ਗੇਮਜ਼ ਦੌਰਾਨ ਲਗਭਗ 4700 ਐਥਲੀਟਾਂ ਨੇ ਭਾਗ ਲਿਆ, ਜਿਹਨਾਂ ਵਿੱਚ 1600 ਬੱਚੇ ਅਤੇ 400 ਮਹਿਲਾ ਖਿਡਾਰਣਾਂ ਸਨ। ਇਸ ਸਾਲ 14 ਵੱਖ-ਵੱਖ ਖੇਡਾਂ ਦਾ ਆਯੋਜਨ ਸੀ, ਜਿਹਨਾਂ ਦੀਆਂ 310 ਟੀਮਾਂ ਸਨ ਅਤੇ ਲਗਭਗ 100,000 ਲੋਕ ਇਹਨਾਂ ਖੇਡਾਂ ਦਾ ਆਨੰਦ ਮਾਨਣ ਪਹੁੰਚੇ।
ਭਾਰਤੀ ਤਿਰੰਗੇ ਨੂੰ ਲਹਿਰਾਉਂਦੇ ਹੋਏ ਦੇਖ ਉੱਥੇ ਮੌਜੂਦ ਭਾਰਤੀਆਂ, ਖਾਸ ਕਰਕੇ ਨੌਜਵਾਨਾਂ ਦਾ ਜੋਸ਼ ਵੇਖਣ ਵਾਲਾ ਸੀ। ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਦਾ ਮਕਸਦ ਸਿਰਫ਼ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੀ ਨਹੀਂ ਸੀ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਵੀ ਜੋੜ ਕੇ ਰੱਖਣਾ ਸੀ। ਇਨ੍ਹਾਂ ਖੇਡਾਂ ਨੇ ਲੱਖਾਂ ਨੌਜਵਾਨਾਂ ਨੂੰ ਭਾਰਤ ਆਉਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਸ਼ਾਨਦਾਰ ਸਮਾਗਮ ਵਿੱਚ ਆਈਐਮਐਫ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਖੇਡਾਂ ਲਈ ਭੇਜੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭੇਜੇ ਗਏ ਸ਼ੁਭਕਾਮਨਾਂਵਾਂ ਪੱਤਰ ਬਾਰੇ ਗੱਲ ਕਰਦੇ ਹੋਏ, ਮਿਨਿਓਰਿਟੀ ਫਾਊਂਡੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਪ੍ਰਧਾਨ ਮੰਤਰੀਮੋਦੀ ਦੇ ਸ਼ਬਦਾਂ ਨੇ, ਭਾਗ ਲੈਣ ਵਾਲਿਆਂ, ਖਾਸ ਕਰਕੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਣਾ ਦਾ ਕੰਮ ਕੀਤਾ। ਆਪਣੇ ਸੁਨੇਹੇ ਵਿੱਚ ਪੀਐਮ ਮੋਦੀ ਨੇ ਲਿਖਿਆ ਸੀ ਕਿਰਿਵਾਇਤੀ ਖੇਡਾਂ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਣ ਵਿੱਚ ਇੱਕ ਵੱਡਾ ਰੋਲ ਅਦਾ ਕਰਦੀਆਂ ਹਨ।“ ਸਤਨਾਮ ਸੰਧੂ ਨੇ ਕਿਹਾ, “ਕਰਤਾਰਪੁਰ ਲਾਂਘਾ ਖੋਲ੍ਹਣਾ ਹੋਵੇ ਜਾਂ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਹੋਵੇ, ਹੇਮਕੁੰਟ ਸਾਹਿਬ ਰੋਪਵੇਅ ਦਾ ਉਦਘਾਟਨ ਹੋਵੇ ਜਾਂ ਵਿਸ਼ਵ ਪੱਧਰ ‘ਤੇ ਸਿੱਖ ਗੁਰੂਆਂ ਦੀਆਂ ਸ਼ਤਾਬਦੀਆਂ ਨੂੰ ਸ਼ਾਨਦਾਰ ਢੰਗ ਨਾਲ ਮਨਾਉਣਾ ਹੋਵੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸਿੱਖਾਂ ਪ੍ਰਤੀ ਪਿਆਰ ਅਤੇ ਸਨੇਹ ਪਿਛਲੇ 9 ਸਾਲਾਂ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਬੇਮਿਸਾਲ ਕੰਮਾਂ ਤੋਂ ਜ਼ਾਹਰ ਹੁੰਦਾ ਹੈ।“
ਜੋ ਸ਼ੁਭਕਾਨਾਵਾਂ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 35ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਆਯੋਜਕਾਂ ਨੂੰ ਭੇਜਿਆ ਸੀ, ਉਸ ‘ਚ ਕਿਹਾ ਗਿਆ ਸੀ ਕਿ ਸਿੱਖ ਗੁਰੂਆਂ ਨੇ ਸਰੀਰਕ ਸਿਹਤ ਅਤੇ ਅਧਿਆਤਮਿਕ ਵਿਕਾਸ ਦੇ ਮਹੱਤਵ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਅਤੇ ਭਾਰਤ ਅਤੇ ਦੁਨੀਆ ਦਾ ਕਈ ਸਦੀਵੀ ਮੁੱਲਾਂ ਦੇ ਮਾਧਿਅਮ ਨਾਲ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੁਆਰਾ ਆਯੋਜਿਤ ਖੇਡਾਂ ਨਾਲ ਜੁੜੇ ਹਰੇਕ ਵਿਅਕਤੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਪੀਐਮ ਮੋਦੀ ਨੇ ਆਪਣੇ ਪੱਤਰ ‘ਚ ਲਿਖਿਆ ਕਿ ਸਿੱਖ ਗੁਰੂਆਂ ਨੇ ਵਿਕਾਸ ਲਈ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਲਿਖਿਆ, “ਇਹ ਸੰਕਲਪ ਖੇਡਾਂ ਦੀ ਦੁਨੀਆ ਵਿੱਚ ਵੀ ਢੁਕਵੇਂ ਹਨ, ਜਿੱਥੇ ਲੋਕ ਆਪਣੇ ਸਮਾਜਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਇੱਕ ਬਰਾਬਰ ਪਲੇਟਫਾਰਮ ‘ਤੇ ਹਿੱਸਾ ਲੈਣ ਲਈ ਇਕੱਠੇ ਹੁੰਦੇ ਹਨ।”ਉਨ੍ਹਾਂ ਕਿਹਾ ਕਿ ਭਾਰਤੀ ਡਾਇਸਪੋਰਾ ਨੇ ਵਿਸ਼ਵ ਪੱਧਰ ‘ਤੇ ਆਪਣੇ ਲਈ ਇੱਕ ਵੱਖਰਾ ਸਥਾਨ ਬਣਾਇਆ ਹੈ ਅਤੇ ਇਹ ਖੇਡਾਂ ਇਸਦੀ ਇੱਕ ਹੋਰ ਮਿਸਾਲ ਹਨ। “ਮੈਨੂੰ ਯਕੀਨ ਹੈ ਕਿ ਇਹ ਪਹਿਲਕਦਮੀ ਨਾਂ ਸਿਰਫ਼ ਆਸਟ੍ਰੇਲੀਆ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਸਾਡੇ ਡਾਇਸਪੋਰਾ ਲਈ ਪਿਆਰ ਅਤੇ ਸਨੇਹ ਨੂੰ ਵਧਾਏਗੀ”। ਉਹਨਾਂ ਕਿਹਾ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਸਿੱਖ ਭਾਈਚਾਰੇ ਨੂੰ ਆਪਣੇ ਖੇਡ ਹੁਨਰ, ਮੁਕਾਬਲੇ ਦੀ ਭਾਵਨਾ ਅਤੇ ਟੀਮ ਵਰਕ ਨੂੰ ਇੱਕ ਵੱਡੇ ਪਲੇਟਫਾਰਮ ‘ਤੇ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰੇਗਾ।
ਇਹ ਵੀ ਪੜ੍ਹੋ : ਨਰਮਾ ਕਿਸਾਨਾਂ ਨੂੰ 15 ਅਪ੍ਰੈਲ ਤੋਂ ਮਿਲੇਗਾ ਨਹਿਰੀ ਪਾਣੀ, ਜ਼ਿਲਾ ਪੱਧਰ ‘ਤੇ ਹੋਣਗੇ ਨੋਡਲ ਅਫਸਰ ਤਾਇਨਾਤ : ਮੁੱਖ ਸਕੱਤਰ
ਸਮਾਗਮ ਦੌਰਾਨ ਆਸਟ੍ਰੇਲੀਅਨ ਸਿੱਖ ਭਾਈਚਾਰੇ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਤ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਪਾਉਣ ਵਿੱਚ ਬਹੁਤ ਦਿਲਚਸਪੀ ਦਿਖਾਈ ਅਤੇ ਭਾਰਤ ਦੇ ਵਿਕਾਸ ਲਈ ਕੰਮ ਕਰਨ ਦਾ ਵਾਅਦਾ ਕੀਤਾ। ਭਾਰਤੀ ਪ੍ਰਵਾਸੀਆਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਆਪਣਾ ਭਰੋਸਾ ਪ੍ਰਗਟਾਇਆ ਹੈ। ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ ਪ੍ਰਬੰਧਕਾਂ, ਰੁਪਿੰਦਰ ਬਰਾੜ ਅਤੇ ਸਰਬਜੋਤ ਸਿੰਘ ਢਿੱਲੋਂਨੂੰ, ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਪੱਤਰ ਸੌਂਪਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਵੱਸਦਾ ਸਿੱਖ ਭਾਈਚਾਰਾ ਆਪਣੀ ਮਾਤ ਭੂਮੀ ਦੇ ਵਿਕਾਸ ਵਿੱਚ ਯੋਗਦਾਨ ਪਾ ਰਿਹਾ ਹੈ ਅਤੇ ਅੱਗੇ ਵੀ ਪਾਉਂਦਾ ਰਹੇਗਾ। ਸੰਧੂ ਨੇ ਕਿਹਾ, “ਪਿਛਲੇ ਨੌਂ ਸਾਲਾਂ ਦੌਰਾਨ ਭਾਰਤ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤੇ ਗਏ ਕੰਮਾਂ ਲਈ ਭਾਰਤੀ ਪ੍ਰਵਾਸੀ ਧੰਨਵਾਦ ਪ੍ਰਗਟ ਕਰਦੇ ਹਨ।“
ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਭਾਰਤ,ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ, ਕੈਨੇਡਾ ਅਤੇ ਯੂ.ਕੇ. ਸਮੇਤ ਕਈ ਦੇਸ਼ਾਂ ਦੇਅਥਲੀਟ ਅਤੇ ਦਰਸ਼ਕ ਇਨ੍ਹਾਂ ਰਵਾਇਤੀ ਸਿੱਖ ਖੇਡਾਂ ਵਿੱਚ ਹਿੱਸਾ ਲੈਣ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: