ਆਸਟ੍ਰੇਲੀਆ ਦੀ ਪੁਲਿਸ ਨੇ 95 ਸਾਲ ਦੀ ਬਜ਼ੁਰਗ ‘ਤੇ ਕਰੰਟ ਵਾਲੀ ਗਨ ਨਾਲ ਹਮਲਾ ਕੀਤਾ ਜਿਸ ਦੇ ਬਾਅਦ ਮਹਿਲਾ ਦੀ ਮੌਤ ਹੋ ਗਈ। 17 ਮਈ ਨੂੰ ਇਹ ਮਹਿਲਾ ਨਰਸਿੰਗ ਹੋਮ ਵਿਚ ਚਾਕੂ ਲੈ ਕੇ ਘੁੰਮ ਰਹੀ ਸੀ। ਇਸ ਦੇ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਬਜ਼ੁਰਗ ਮਹਿਲਾ ਜਦੋਂ ਆਫਿਸਰਸ ਵੱਲ ਵਧਣ ਲੱਗੀ ਤਾਂ ਉਨ੍ਹਾਂ ਨੇ ਮਹਿਲਾ ਨੂੰ ਰੋਕਣ ਲਈ ਟੇਜਰ ਗਨ ਨਾਲ ਉਸ ‘ਤੇ ਹਮਲਾ ਕਰ ਦਿੱਤਾ।
ਬਜ਼ੁਰਗ ਮਹਿਲਾ ਦਾ ਨਾਂ ਕਲੇਅਰ ਨਾਲੈਂਡ ਸੀ। ਉਹ ਵਾਕਿੰਗ ਫਰੇਮ ਦੇ ਸਹਾਰੇ ਚੱਲਦੀ ਸੀ। ਪੁਲਿਸ ਦੇ ਹਮਲਾ ਕਰਨ ਦੇ ਬਾਅਦ ਕਲੇਅਰ ਜ਼ਮੀਨ ‘ਤੇ ਡਿੱਗ ਗਈ ਸੀ ਜਿਸ ਨਾਲ ਉਸ ਦੇ ਸਿਰ ‘ਤੇ ਗੰਭੀਰ ਸੱਟ ਆਈ ਸੀ। ਡਾਡਕਟਰਾਂ ਮੁਤਾਬਕ ਕਲੇਅਰ ਦਾ ਸਕੱਲ ਫਰੈਕਚਰ ਹੋ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਤੋਂ ਡਿਮੇਸ਼ੀਆ ਦੀ ਬੀਮਾਰੀ ਸੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 2 ਭਰਾਵਾਂ ‘ਚੋਂ ਇਕ ਦੀ ਮੌ.ਤ, ਇਕ ਜ਼ਖਮੀ, ਮੁਲਜ਼ਮ ਫਰਾਰ
ਕਲੇਅਰ ‘ਤੇ ਟੇਜਰ ਗਨ ਦਾ ਇਸਤੇਮਾਲ ਕਰਨ ਵਾਲੇ ਪੁਲਿਸ ਆਫਿਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਸ ‘ਤੇ ਮਾਰਕੁੱਟ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: