ਚੰਡੀਗੜ੍ਹ ਵਿੱਚ ਇੱਕ ਆਟੋ ਵਾਲੇ ਨੇ ਦਿੱਲੀ ਤੋਂ ਆਈ ਔਰਤ ਨੂੰ ਡਰਾ-ਧਮਕਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਉਸ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਔਰਤ ਆਪਣੇ ਦੋਸਤ ਨੂੰ ਮਿਲਣ ਲਈ ਦਿੱਲੀ ਤੋਂ ਚੰਡੀਗੜ੍ਹ ਆਈ ਸੀ। ਉਸ ਨੇ ਦੋਸ਼ ਲਾਇਆ ਕਿ ਐਤਵਾਰ ਦੇਰ ਰਾਤ ਮੀਂਹ ਦੌਰਾਨ ਆਟੋ ਚਾਲਕ ਨੇ ਉਸ ਨੂੰ ਧਮਕਾਇਆ ਅਤੇ ਆਟੋ ਵਿੱਚ ਹੀ ਉਸ ਨਾਲ ਜਬਰ-ਜ਼ਨਾਹ ਕੀਤਾ। ਇਹ ਘਟਨਾ ਸੈਕਟਰ-17 ਸਥਿਤ ਨੀਲਮ ਪੁਲਿਸ ਚੌਕੀ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਵਾਪਰੀ। ਜਬਰ-ਜ਼ਨਾਹ ਕਰਨ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਿਆ।
ਹਾਲਾਂਕਿ ਸੈਕਟਰ-17 ਥਾਣਾ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਦੋਸ਼ੀ ਨੂੰ ਫੜ ਲਿਆ। ਉਸ ਦੀ ਪਛਾਣ 27 ਸਾਲਾ ਜੈਪ੍ਰਕਾਸ਼ ਵਾਸੀ ਪਿੰਡ ਡਡਵਾ ਵਜੋਂ ਹੋਈ ਹੈ। ਪੁਲਿਸ ਨੇ ਸੋਮਵਾਰ ਨੂੰ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਕਰੀਬ 35 ਸਾਲਾ ਪੀੜਤਾ ਸ਼ਨੀਵਾਰ ਦੁਪਹਿਰ ਨੂੰ ਸ਼ਹਿਰ ਦੇ ਮੌਲੀਜਾਗਰਣ ਵਿਖੇ ਆਪਣੇ ਦੋਸਤ ਨੂੰ ਮਿਲਣ ਆਈ ਸੀ। ਹਾਲਾਂਕਿ ਕਿਸੇ ਕਾਰਨ ਉਹ ਆਪਣੇ ਦੋਸਤ ਨੂੰ ਨਹੀਂ ਮਿਲ ਸਕੀ। ਇਸ ਕਾਰਨ ਉਹ ਵਾਪਸ ਪਰਤਨ ਲਈ ਸ਼ਾਮ ਨੂੰ ਰੇਲਵੇ ਸਟੇਸ਼ਨ ਚਲੀ ਗਈ। ਦਿੱਲੀ ਦੀ ਬੱਸ ਫੜਣ ਲਈ ਉਸ ਨੇ ਆਈਐੱਸਬੀਟੀ ਸੈਕਟਰ-17 ਪਹੁੰਚਣਾ ਸੀ, ਇਸ ਦੇ ਲਈ ਉਸ ਨੇ ਰਾਤ 10 ਕੁ ਵਜੇ ਆਟੋ ਕਿਰਾਏ ‘ਤੇ ਲਿਆ ਸੀ, ਜਿਸ ਵਿੱਚ ਉਹ ਜਬਰ-ਜ਼ਨਾਹ ਦਾ ਸ਼ਿਕਾਰ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਹਰਿਆਣਾ ਮਿੰਨੀ ਸਕੱਤਰੇਤ ਸੈਕਟਰ-17 ਵਿਖੇ ਤਾਇਨਾਤ ਤਿੰਨ ਹੋਮ ਗਾਰਡ ਵਾਲੰਟੀਅਰਾਂ ਨੇ ਪੀੜਤਾ ਨੂੰ ਇਕ ਥਾਂ ‘ਤੇ ਰੋਂਦੇ ਦੇਖਿਆ। ਜਦੋਂ ਉਨ੍ਹਾਂ ਨੇ ਨੇੜੇ ਜਾ ਕੇ ਔਰਤ ਤੋਂ ਪੁੱਛਗਿੱਛ ਕੀਤੀ ਤਾਂ ਪੀੜਤਾ ਨੇ ਆਪਣੀ ਬੀਤੀ ਦੱਸੀ। ਇਸ ’ਤੇ ਹੋਮਗਾਰਡ ਵਾਲੰਟੀਅਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।