ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਨਾਲ ਲੱਗਦੇ ਪੰਜਾਬ ਦੇ ਪਾਤੜਾਂ ਤੇ ਕੋਲ ਸ਼ਨੀਵਾਰ ਸ਼ਾਮ ਇਕ ਭਿਆਨਕ ਹਾਦਸਾ ਵਾਪਰ ਗਿਆ। ਜਾਖਲ ਤੋਂ ਪਾਤੜਾਂ ਮੰਦਰ ਵਿੱਚ ਮੱਥਾ ਟੇਕਣ ਜਾ ਰਹੀਆਂ ਔਰਤਾਂ ਨਾਲ ਭਰਿਆ ਇਕ ਆਟੋ ਸੜਕ ਤੋਂ 7-8 ਫੁੱਟ ਹੇਠਾਂ ਨਾਲੇ ਵਿੱਚ ਜਾ ਡਿੱਗਿਆ। ਆਟੋ ਵਿਚ ਸਵਾਰ ਸਾਰੇ 15 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਹਨਾਂ ਨੂੰ ਪਾਤੜਾਂ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ। ਬਾਕੀ ਜ਼ਖਮੀਆਂ ਨੂੰ ਪਟਿਆਲਾ ਸਮਾਣਾ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ ਆਟੋ ਵਿੱਚ 11 ਔਰਤਾਂ ਚਾਰ ਬੱਚੇ ਸਵਾਰ ਸਨ।
ਜਾਣਕਾਰੀ ਮੁਤਾਬਕ ਅੱਜ ਦੁਪਹਿਰ ਵੇਲੇ ਜਾਖਲ ਦੀਆਂ ਵੱਡੀ ਗਿਣਤੀ ਔਰਤਾਂ ਇੱਕ ਆਟੋ ਵਿੱਚ ਸਵਾਰ ਹੋ ਕੇ ਪੱਤਣ ਦੇ ਖਾਟੂ ਸ਼ਿਆਮ ਮੰਦਰ ਵਿੱਚ ਮੱਥਾ ਟੇਕਣ ਜਾ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਆਟੋ ਪੰਜਾਬ ਦੇ ਪਾਤੜਾਂ ਇਲਾਕੇ ਵਿੱਚ ਪੁੱਜਾ ਤਾਂ ਪਾਤੜਾਂ ਕਸਬੇ ਤੋਂ ਪਹਿਲਾਂ ਪਿੰਡ ਖਾਨੇਵਾਲ ਨੇੜੇ ਗੰਦੇ ਨਾਲੇ ਦੇ ਪੁਲ ‘ਤੇ ਕਿਸੇ ਅਣਪਛਾਤੇ ਪਿਕਅੱਪ ਨੇ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਆਟੋ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਿਆ।
ਇਹ ਵੀ ਪੜ੍ਹੋ : SSP ਕੰਵਰਦੀਪ ਕੌਰ ਨੂੰ ਮਿਲੇਗਾ ਕੇਂਦਰੀ ਸਨਮਾਨ, ਮਾਸੂਮ ਦੇ ਬਲਾ.ਤਕਾਰੀ ਨੂੰ 11 ਮਹੀਨੇ ਅੰਦਰ ਦਿਵਾਈ ਸੀ ਸਜ਼ਾ
ਇਸ ਹਾਦਸੇ ‘ਚ ਡਰਾਈਵਰ ਸਮੇਤ ਸਾਰੀਆਂ ਸਵਾਰੀਆਂ ਜ਼ਖਮੀ ਹੋ ਗਈਆਂ ਅਤੇ ਹਾਹਾਕਾਰ ਮੱਚ ਗਈ। ਸਾਰੇ ਗੰਦੇ ਪਾਣੀ ਨਾਲ ਭਰ ਗਏ। ਆਸਪਾਸ ਦੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਹਨਾਂ ਨੂੰ ਪਾਤੜਾਂ ਹਸਪਤਾਲ ਪਹੁੰਚਾਇਆ। ਜਿੱਥੇ 2 ਔਰਤਾਂ ਦੀ ਮੌਤ ਹੋ ਗਈ।
ਬਾਕੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੀ ਰੈਫਰ ਕੀਤਾ ਜਾ ਰਿਹਾ ਹੈ। ਬਾਅਦ ਵਿੱਚ ਸਮਾਣਾ ਰੈਫਰ ਕੀਤੀ ਗਈ ਇੱਕ ਹੋਰ ਔਰਤ ਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 50 ਸਾਲਾਂ ਕਮਲੇਸ਼, ਗੀਤਾ, 30 ਸਾਲਾਂ ਰੇਣੂ ਸ਼ਾਮਲ ਹਨ। ਬਾਕੀਆਂ ਦੀ ਪਛਾਣ ਹੋਣੀ ਬਾਕੀ ਹੈ। ਸਾਰੇ ਜ਼ਖਮੀਆਂ ਨੂੰ ਪਟਿਆਲਾ, ਸਮਾਣਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: